ਖ਼ੁਸ਼ ਆਮਦੀਦ!

ਇਹ ਸਾਲ ਹੈ ਬੀਤ ਰਿਹਾ
ਪਲਾਂ ਤੋ ਸੈਕਿੰਡ, ਸੈਕਿੰਡਾਂ ਤੋਂ ਮਿੰਟ
ਮਿੰਟ, ਘੰਟੇ, ਦਿਨ
ਹਫ਼ਤੇ ਤੇ ਮਹੀਨੇ
ਯਾਦਾਂ ਦੀ ਜਿਉਂ ਖ਼ੂਬਸੂਰਤ ਕੁੜੀ
ਦੁਆਵਾਂ , ਸੁਫ਼ਨਿਆਂ
ਮੁਸਕਰਾਹਟਾਂ ਤੇ ਹਾਸਿਆਂ
ਨਾਲ਼ ਰੰਗੇ ਹੋਏ ਪਲ਼
ਹਰ ਯਾਦ ਤੇਰੀ
ਹਰ ਖ਼ਿਆਲ ਤੇਰਾ
ਹਰ ਸੁਫ਼ਨਾ ਤੇਰਾ
ਹਰ ਦੁਆ ਤੇਰੇ ਲਈ
ਹਰ ਮੁਸਕਾਨ ਤੇਰੇ ਲਈ
ਹੰਝੂ ਵੀ ਤੇਰੇ ਲਈ
ਹਾਸੇ ਵੀ ਤੇਰੇ ਲਈ
ਹਰ ਧੜਕਣ ਤੇਰੇ ਲਈ
ਮੇਰੇ ਸਾਰੇ ਗੀਤ ਤੇਰੇ ਲਈ
ਮੇਰੇ ਸਾਹ ਤੇਰੇ ਲਈ
ਮੇਰੀ ਹੋਂਦ ਤੇਰੇ ਲਈ
ਇਸ ਤਰ੍ਹਾਂ ਦਾ ਹੈ ਇਹ ਜਾ ਰਿਹਾ ਸਾਲ
ਇਸ ਨੂੰ ਅਲਵਿਦਾ ਆਖਾਂਂ
ਦਿਲ ਨਹੀਂ ਕਰਦਾ
ਪਰ ਵਕਤ ਕਦ ਠਹਿਰਦਾ
ਵਗਦੇ ਪਾਣੀ ਦੀ ਧਾਰਾ
ਚੱਲਣਾ ਹੈ ਜ਼ਿੰਦਗੀ

ਤੇਰੇ ਮਿੱਠੇ ਮਿੱਠੇ ਸਾਹ
ਤੇਰੇ ਨਿੱਘੇ ਨਿੱਘੇ ਸਾਹਾਂ ਨਾਲ਼
ਮੇਰਾ ਲੂਂ ਲੂਂ ਮਹਿਕਿਆ
ਕਿਸ ਤਰ੍ਹਾਂ ਆਖਾਂ ਇਹੋ ਜਿਹੇ ਪਲਾਂ ਅਲਵਿਦਾ ਇਹ
ਪਰ ਜਾਂਦੀ ਹਾਂ
ਜਦ ਨਵਾਂ ਸਾਲ ਚੜ੍ਹੇਗਾ
ਆਵਾਜ਼ ਤੇ ਮਹਿਕਾਂ ਭਰੇ ਬੋਲਾਂ ਦਾ ਤਹਿ ਕਿਰਰ

ਅੱਗ ਦੇ ਸਫ਼ਰ ਤੇ ਤਰਾਂਗੇ ਅਸੀਂ
ਗੱਲ ਲੱਗਾਂਗੇ
ਸਾਰੀ ਦੁਨੀਆ ਨੂੰ ਕਲਾਵੇ ਚ ਲਵਾਂਗੇ
ਤੇਰਾ ਦਿਲ, ਮੇਰਾ ਦਿਲ ਗਾਏਗਾ
ਕੋਈ ਗੀਤ ਇਨਸਾਨੀਅਤ ਦਾ
ਤੇਰੀਆਂ ਅੱਖਾਂ, ਮੇਰੀਆਂ ਅੱਖਾਂ
ਜ਼ਿੰਦਗੀ ਦੀਆਂ ਚੋਟੀਆਂ ਵੱਲ ਤੱਕਣ ਗਿਆਂ
ਤੇਰੇ ਪੈਰ, ਮੇਰੇ ਪੈਰ
ਉੱਚੀਆਂ ਮੰਜ਼ਿਲਾਂ ਵੱਲ ਤਰਨਗੇ
ਤੇਰੇ ਹੱਥ, ਮੇਰੇ ਹੱਥ
ਇਸ਼ਕ ਦੇ ਮੁਕੱਦਰ ਨੂੰ ਲਿਖਣਗੇ

ਤੇਰੀ ਰੂਹ, ਮੇਰੀ ਰੂਹ
ਚਾਨਣ, ਚਾਨਣ ਹੋਵੇਗੀ
ਤੇ ਉਸ ਹਾਲ ਵਿਚ ਆਖਾਂ ਗਯੇ
ਨਵੇਂ ਸਾਲ ਨੂੰ ਮੁਬਾਰਕਬਾਦ
ਹੁਣ ਆਵੀ ਜਾ ਮੇਰੇ ਮਿੱਠੇ ਮੇਰੀ ਜਾਨਣ
ਮੇਰੀ ਰੂਹ
ਚੱਲ ਅੱਜ ਆਪਾਂ ਕੋਸੇ ਚੁਮਨਾਂਂ
ਨਾਲ਼ ਆਖੀਏ ਵਰ੍ਹੇ ਨੂੰੰ
ਖ਼ੁਸ਼ ਆਮਦੀਦ!
ਖ਼ੁਸ਼ ਆਮਦੀਦ!!