ਤੋਂ ਮੇਰੀ ਦੁਨੀਆ ਹੈਂ

ਤੋਂ ਮੇਰੀ ਦੁਨੀਆ ਹੈਂ
ਮੇਰੀ ਰੂਹ ਵੀ ਤੇ ਦਿਲ ਵੀ
ਮੈਨੂੰ ਪਤਾ ਹੈ ਮੈਂ ਵੀ ਤੇਰੇ ਦਿਲ ਦੀ ਧੜਕਣ ਹਾਂ
ਪਰ ਕਦੀ ਕਦੀ ਜਦ ਤੋਂ ਮਿਲਦਾ ਨਹੀਂ
ਤਾਂ ਲਗਦਾ ਹੈ ਜਿਵੇਂ ਜ਼ਿੰਦਗੀ ਇਕ ਹੀ ਪੁਲ
ਤੇ ਇਕ ਹੀ ਨੁਕਤੇ ਤੇ ਖਲੋ ਗਈ ਹੈ
ਤੇਰੇ ਪਿਆਰ ਨੂੰ ਤਾਂ ਮੈਂ ਰੱਬ ਬਣਾ ਲਿਆ ਹੈ
ਤੇ ਲਗਦਾ ਹੈ ਹਨ ਜਿਵੇਂ ਇਹ ਅਛੋਹ ਹੈ
ਦੂਰੋਂ ਸਜਦਾ ਕਰਦੀ ਹਾਂ
ਤੇਰੀ ਯਾਦ ਨੂੰ ਚੁੰਮਦੀ ਹਾਂ
ਤੇ ਅਕਸਰ ਸੋਚਦੀ ਹਾਂ

ਕੀ ਤੋਂ ਕਿੰਨਾ ਕੁ ਮੇਰਾ ਹੈਂ?
ਕਿਸ ਕਰਕੇ ਤੋਂ ਦੂਰ ਦੂਰ ਲਗਦਾ ਹੈਂ
ਤੇ ਅਕਸਰ ਤੇਰਾ ਹੀ ਪਿਆਰ ਮੈਨੂੰ ਹਿੰਮਤ ਦਿੰਦਾ ਹੈ
ਤੇ ਜਾਣਦੀ ਹਾਂ ਕੀ ਤੈਨੂੰ ਪਾਉਣ ਲਈ
ਮੈਨੂੰ ਹਮੇਸ਼ਾ ਅਸਮਾਨ ਬਣ ਕੇ ਹੀ ਰਹਿਣਾ ਪਵੇਗਾ
ਸੋਚਦੀ ਹਾਂ ਕਿ ਮੇਰੇ ਕੋਲ਼ ਤਾਂ
ਆਪਾ ਲੁਟਾਉਣ ਅਹਿਸਾਸ ਹੀਏ
ਬਾਕੀ ਤਾਂ ਤੇਰੀ ਮਰਜ਼ੀ ਹੈ