ਯੁਗਾਂ ਤੋਂ ਵਕਤ ਖ਼ਾਮੋਸ਼ ਬੈਠਾ ਸੀ
ਇਸ ਵੱਲ ਤੱਕ ਤੱਕ ਮੈਂ ਥੱਕ ਗਈ ਸਾਂ
ਇਹ ਵੀ ਮੈਨੂੰ ਦੇਖ ਦੇਖ ਇਕ ਗਿਆ ਸੀ
ਫਿਰ ਇਕ ਦਿਨ ਆ ਯਾਹ
ਵਕਤ ਨੂੰ ਹੱਥਾਂ ਚ ਲੈ
ਤੋਂ ਮੈਨੂੰ ਹਾਕ ਮਾਰੀ
ਮੈਂ ਹੈਰਾਨ ਰਹਿ ਗਈ ਇਹ ਜਾਣ
ਕਿ ਕੋਈ ਮੇਰੇ ਲਈ ਆ ਆਥਣ ਦਾ ਬਾਲੇ ਗਾਗ
ਇਕ ਲੰਮੀ ਖ਼ਾਮੋਸ਼ੀ ਚੋਂ ਜਾਗੀ
ਵੇਖਿਆ ਵਕਤ ਮੁਸਕਰਾ ਰਿਹਾ ਸੀ
ਦਰਅਸਲ ਤੋਂ ਵਕਤ ਨੂੰ ਆਪਣੀ ਮੁਸਕਾਨ ਦਿੱਤੀ
ਤੇ ਮੇਰਾ ਰੋਮ ਰੋਮ ਮੁਸਕਾ ਉਠਿਆ
ਮੇਰੇ ਵਕਤ ਨੂੰ ਤੋਂ ਆ ਖਿਆਹ
ਮੇਰੀ ਜਾਨ, ਅੱਠ

ਮੈਂ ਪੁੱਛਿਆ ਕਿਉਂ
ਤੂੰ ਕਿਹਾ, ਇਕ ਅਣਜੰਮੀ ਨਜ਼ਮ
ਚਿਰਾਂ ਤੋਂ ਗਵਾਚੀ ਲੱਭ ਰਹੀ ਹੈ ਤੈਨੂੰ
ਮੈਂ ਵਕਤ ਵੱਲ ਝਾਕੀ ਤੇ ਤੇਰੀ ਹਾਂ ਵਿਚ ਹਾਂ ਮਲ਼ਾਈ
ਇਹ ਬੁਲਾਵਾ ਤੇਰਾ ਮੈਂ ਅੱਖਾਂ ਮੈਚ ਮੰਨ ਲਿਆ
ਮੇਰੇ ਲੂੰ ਲੂੰ ਨੇ ਤੈਨੂੰ ਕਬੂਲ ਕੀਤਾ
ਤੂੰ ਕਿਹਾ ਹਵਾ ਵਿਚ ਉੱਡ
ਤੇ ਮੈਂ ਉੱਡ ਪਈ
ਤੋਂ ਕਿਹਾ ਹੱਸਦੀ ਜਾ
ਮੈਂ ਹੱਸਦੀ ਰਹੀ ਤੇ ਹੱਸਦੀ ਰਹਿੰਦੀ ਹਾਂ
ਤੂੰ ਕਿਹਾ ਨਜ਼ਮਾਂ ਲਿਖ ਤੇ
ਖ਼ੁਦ ਨਜ਼ਮ ਹੋ ਜਾ
ਮੈਂ ਪਿਆਰ ਭਰਿਆ ਗੀਤ ਬਣ
ਥਿਰਕਣ ਲੱਗੀ
ਤੇਰੀ ਹਰ ਗੱਲ ਨੂੰ ਕਬੂਲਿਆ ਮੈਂ
ਹੁਣ ਸੱਜਣਾਂ ਤੋਂ ਕੋਲ਼ ਰਹਿ ਜਾਂ ਦੂਰ
ਤੇਰੀ ਹਰ ਗੱਲ ਮੈਨੂੰ ਕਬੂਲ
ਜੋ ਜੀ ਆਏ ਕਰ, ਜਿਵੇਂ ਆਇਆ ਕੁਰਕ
ਜਾਂਦੀ ਹਾਂ ਇਨਸਾਫ਼ ਹੈ ਤੇਰਾ ਮੁਕੱਦਰ

ਪਿਆਰੇ ਜਾਣਾ ਤੇ ਅਪਣਾਏ ਜਾਣਾ ਹੈ ਮੇਰਾ ਨਸੀਬ
ਇਹ ਮੇਰਾ ਵਿਸ਼ਵਾਸ਼ ਹੈ
ਮੈਂ ਤਾਂ ਕਬੂਲ ਹੀ ਕਰ ਸਕਦੀ ਹਾਂ
ਔਰਤ ਦਾ ਤਾਂ ਸਰੀਰ ਹੀ ਬਣਿਆ ਹੈ
ਕਬੂਲ ਕਰਨ ਲਈ
ਕਬੂਲ ਕਰਨ ਲਈ ਤੇ
ਨਜ਼ਮ ਵਰਗੀ ਧੜਕਦੀ ਜ਼ਿੰਦਗੀ ਨੂੰ
ਜਨਮ ਦੇਣ ਲਈ
ਹੁਣ ਤੂੰ ਮੇਰੇ ਗੀਤਾਂ ਦੀ
ਧਰਤੀ ਦੀ ਕੱਖ ਵਿਚ ਜੋ ਵੀ ਬੀਜੇਂਗਾ
ਉਹੀ ਮੇਰੀ ਇਬਾਦਤ ਦਾ ਨਜ਼ਰਾਨਾ ਹੈ
ਵਕਤ ਗਵਾਹ ਹੈ
ਜੋ ਤੈਨੂੰ ਚਾਹੀਦਾ ਹੈ
ਮੇਰੇ ਗੀਤਾਂ ਦੀ ਕੁੱਖ ਵਿਚ ਉਹੀ ਬੀਜ
ਮੈਨੂੰ ਮਨਜ਼ੂਰ ਹੈ ਸਭ
ਰਹਿੰਦੀ ਹਯਾਤੀ ਤਕ!
ਉਮਰਾਂ ਤਕ!
ਕਿਆਮਤ ਤਕ!

ਹਨ ਸੱਜਣਾਂ
ਤੋਂ ਜੋ ਮਰਜ਼ੀ ਕਰ
ਕੋਈ ਸ਼ਿਕਵਾ ਨਾ, ਕੋਈ ਸ਼ਿਕਾਇਤ ਨਾ
ਤੂੰ ਮੇਰੇ ਪਿੰਡੇ ਤੇ ਆਪਣੀ ਇਬਾਰਤ ਲਿਖਦਾ ਜਾ
ਮੈਂ ਧਰਤ ਤੇ ਅੰਬਰ ਦੇ
ਪਿੰਡੇ ਤੇ ਨਜ਼ਮ ਲਿਖਦੀ ਜਾਵਾਂਗੀ
ਸੋ ਜਿਹੇ ਗੀਤ ਤੈਨੂੰ ਚਾਹੀਦੇ ਨੇਂ
ਉਹੀ ਬੀਜਦਾ ਜਾ
ਤੇ ਵਕਤ ਦੀ ਝੋਲ਼ੀ ਵਿਚ ਪਾਉਂਦਾ ਜਾ