ਆਉਂਦਾ ਸਮਝ ਨਹੀਂ ਕੁੱਝ ਇਨ੍ਹਾਂ ਲੀਡਰਾਂ ਦਾ, ਕਈ ਤਰਾ ਦੇ ਭੇਸ ਵਟਾਉਂਦੇ ਨੇ ਇਹ
ਸੁਬ੍ਹਾ ਟੋਪੀ, ਦੁਪਹਿਰ ਨੂੰ ਪੱਗ ਚਿੱਟੀ, ਸ਼ਾਮੀਂ ਨੀਲੀਆਂ ਬਣਾ ਕੇ ਆਉਂਦੇ ਨੇ ਇਹ

ਫਸੇ ਰਹੇ ਜੇ ਵੋਟਾਂ ਦੇ ਜਾਲ਼ ਅੰਦਰ, 'ਆਲਮ' ਪੰਧ ਗ਼ੁਲਾਮੀ ਦਾ ਮੁੱਕਣਾ ਨਹੀਂ
ਕੋਈ ਮੈਂਬਰ ਤੇ ਕੋਈ ਵਜ਼ੀਰ ਬਣ ਜਾਏ, ਗਾਰਾ ਆਪਣੀ ਗਲੀ ਦਾ ਸਕਣਾ ਨਹੀਂ