ਇਬਾਦਤ ਇਸ਼ਕ ਦੀ ਕੀਤੀ ਮਗਰ ਨਫ਼ਰਤ ਮਿਲੀ ਮੈਨੂੰ

ਇਬਾਦਤ ਇਸ਼ਕ ਦੀ ਕੀਤੀ ਮਗਰ ਨਫ਼ਰਤ ਮਿਲੀ ਮੈਨੂੰ
ਜਿਵੇਂ ਬਦਨਾਮ ਹੋਏ ਨਾਮ ਦੀ ਸ਼ੋਹਰਤ ਮਿਲੀ ਮੈਨੂੰ

ਕਦੇ ਵੀ ਬੇ ਖ਼ੁਦੀ ਸੂਚਨਾ ਮੁਮਕਿਨ ਨਹੀਂ ਹੋਇਆ
ਉਦੋਂ ਹੀ ਹੋਸ਼ ਵਿਚ ਆਇਆ ਜਦੋਂ ਮਿਲੀ ਮੈਨੂੰੰ

ਤਿਆਗਾਂ ਕਿਸ ਤਰ੍ਹਾਂ ਜਜ਼ਬੇ ਜੋ ਜੀਵਨ ਬਣ ਗਏ ਮੇਰਾ
ਇਹ ਗੁੜ੍ਹਤੀ ਵਿਚ ਹੀ ਹੈ ਜਾਪਦਾ ਫ਼ਿਤਰਤ ਮਿਲੀ ਮੈਨੂੰ

ਨਸੀਹਤ ਕੀਤੀ ਸੀ ਉਸ ਨੇ ਕਿ ਇਸ ਤੋਂ ਦੂਰ ਹੋ ਜਾਵਾਂ
ਬਦਲ ਕੇ ਅਪਣਾ ਰਸਤਾ ਉਹੀ ਸੂਰਤ ਮਿਲੀ ਮੈਨੂੰ

ਅਚਾਨਕ ਦੇਰ ਰਾਤੀਂ ਖੋਲਿਆ ਦਸਤਕ ਬਣਾ ਬੂਹਾ
ਹਵਾ ਦੇ ਵੇਗ ਵਾਂਗੂੰ ਲਰਜ਼ਦੀ ਹਸਰਤ ਮਿਲੀ ਮੈਨੂੰ

ਲਤਾਫ਼ਤ ਦਿਲ ਚ ਹੋਵੇ ਕਿਸ ਤਰ੍ਹਾਂ? ਫ਼ਿਤਰਤ ਸ਼ਿਕਾਰੀ ਹੈ
ਜਦੋਂ ਵੀ ਵਾਰ ਕੀਤਾ ਉਸ ਨੇ ਤਾਕਤ ਮਿਲੀ ਮੈਨੂੰ