जिस दिन तूं है साडी संगत बदल गई

ਜਿਸ ਦਿਨ ਤੋਂ ਹੈ ਸਾਡੀ ਸੰਗਤ ਬਦਲ ਗਈ
ਐਵੇਂ ਲਗਦੀ ਜਿਉਂ ਸਾਡੀ ਫ਼ਿਤਰਤ ਬਦਲ ਗਈ

ਸੁੱਖ ਲਿਆ ਇਸ ਬਾਝੋਂ ਜੀਣਾ ਇਉਂ ਲਗਦੀ
ਥੋੜੀ ਥੋੜੀ ਮਨ ਦੀ ਹਾਲਤ ਬਦਲ ਗਈ

ਘਰ ਅੱਗੋਂ ਹੁਣ ਨੀਵੀਂ ਪਾ ਕੇ ਲੰਘ ਜਾਵਣ
ਸ਼ਾਇਦ ਉਨ੍ਹਾਂ ਦੇ ਦਿਲ ਦੀ ਹਸਰਤ ਬਦਲ ਗਈ

ਨੇੜ ਮਾਸੂਮਾਂ ਨਾਲ਼ ਜਦੋਂ ਦਾ ਕੀਤਾ ਹੈ
ਸਾਨੂੰ ਜਾਪੇ ਸਾਡੀ ਕਿਸਮਤ ਬਦਲ ਗਈ

ਸੋਚ ਜਦੋਂ ਦੀ ਬਦਲੀ ਬੰਦਾ ਬਦਲ ਗਿਆ
ਸੂਰਤ ਉਹੀ ਲੇਕਿਨ ਸੀਰਤ ਬਦਲ ਗਈ