ਕਦੇ ਵੀ ਹਰ ਕਿਸੇ ਦੇ ਖ਼ਾਬ ਜਾਂ ਆਦਤ ਨਹੀਂ ਮਿਲਦੀ

ਕਦੇ ਵੀ ਹਰ ਕਿਸੇ ਦੇ ਖ਼ਾਬ ਜਾਂ ਆਦਤ ਨਹੀਂ ਮਿਲਦੀ
ਕਿਸੇ ਦੇ ਨਾਲ਼ ਸਾਡੀ ਇਸ ਲਈ ਹਸਰਤ ਨਹੀਂ ਮਿਲਦੀ

ਨਜ਼ਾਰੇ ਕੁਦਰਤੀ ਜਿਸ ਸ਼ਖ਼ਸ ਤੇ ਜਾਦੂ ਨਹੀਂ ਕਰਦੇ
ਅਜਿਹੇ ਆਦਮੀ ਨੂੰ ਆਨ ਕੇ ਨਹੀਂ ਮਲਦੀਦ

ਬਣੇ ਉਹ ਹੋਰ ਮਿੱਟੀ ਦੇ ਅਸੀਂ ਹਾਂ ਹੋਰ ਮਿੱਟੀ ਦੇ
ਉਨ੍ਹਾਂ ਦੇ ਨਾਲ਼ ਸਾਡੀ ਸੋਚ ਤੇ ਫ਼ਿਤਰਤ ਨਹੀਂ ਮਿਲਦੀ

ਨਹੀਂ ਮਹਿਸੂਸ ਕਰ ਸਕਦਾ ਕਿਸੇ ਦੇ ਦਰਦ ਨੂੰ ਜਿਹੜਾ
ਮੁਹੱਬਤ ਕਰਨ ਦੀ ਉਸ ਨੂੰ ਕਦੇ ਮੋਹਲਤ ਨਹੀਂ ਮਿਲਦੀ

ਹਮੇਸ਼ਾ ਸੋਚਦਾ ਰਹਿੰਦਾ ਹਾਂ ਹਰ ਪਲ ਆਪਣੇ ਬਾਰੇ
ਕਿਸੇ ਚੋਂ ਐਬ ਭਾਲਣ ਦੀ ਕਦੇ ਫ਼ੁਰਸਤ ਨਹੀਂ ਮਿਲਦੀ