ਖ਼ਵਾਬਾਂ ਚ ਖਿੜ ਰਹੇ ਜਿਵੇਂ ਸੂਹੇ ਗੁਲਾਬ ਦਾ

ਖ਼ਵਾਬਾਂ ਚ ਖਿੜ ਰਹੇ ਜਿਵੇਂ ਸੂਹੇ ਗੁਲਾਬ ਦਾ
ਜਲਵਾ ਅਵੀਂ ਸੀ ਮਾਣਿਆ ਆਫ਼ਤਾਬ ਦਾਅ

ਬੰਦੇ ਨੂੰ ਹੁੰਦਾ ਹੈ ਪਤਾ ਇਹ ਕਰਮ ਹੈ ਬੁਰਾ
ਚਸਕਾ ਸ਼ਬਾਬ ਵਾਂਗ ਹੀ ਹੁੰਦਾ ਸ਼ਰਾਬ ਦਾ

ਜੇਕਰ ਨਹੀਂ ਕਬੂਲ ਇਬਾਦਤ ਪਿਆਰ ਦੀ
ਵਰਕਾ ਨਾ ਫੇਰ ਫੋਲਣਾ ਤੋਂ ਇਸ ਕਿਤਾਬ ਦਾ

ਸੋਹਣੀ ਦੀ ਯਾਦ ਆਉਂਦੀ ਕੰਢੇ ਇਸ ਸਮਯੇ
ਪਾਣੀ ਜਦੋਂ ਵੀ ਉਛਲਦਾ ਦੇਖੇ ਚਨਾਬ ਦਾ

ਮੇਰੀ ਜ਼ਬਾਨ ਨੇ ਸਾਥ ਨਾ ਦਿੱਤਾ ਜਦੋਂ ਮੇਰਾ
ਸਿਰਕਾ ਲਿਆ ਸੀ ਉਸ ਨੇ ਪੱਲਾ ਹਿਜਾਬ ਦਾ

ਇਸ ਨੂੰ ਕਿਵੇਂ ਕਹਾਂ ਕਿ ਉਲਾਪੇ ਵਹਾ ਗੜਾ
ਸੁਰਤਾਲ ਹੀ ਬਦਲ ਗਿਆ ਹੈ ਜਦ ਰਬਾਬ ਦਾ

ਜੇਕਰ ਮਾਸੂਮ ਮਾਰ ਕੇ ਚਾਹੁੰਦੇ ਹੋ ਬਦਲ
ਰਸਤਾ ਹੀ ਫੇਰ ਗ਼ਲਤ ਹੈ ਇਸ ਇਨਕਲਾਬ ਦਾ

Reference: Guftagoo; Sanjh; Page 39

See this page in  Roman  or  شاہ مُکھی