ਨਹੀਂ ਭਾਵੰਦਾ ਨਗਰ ਇਹ ਵੀ ਨਾ ਆਸ਼ਨਾ ਕੋਈਯ

ਨਹੀਂ ਭਾਵੰਦਾ ਨਗਰ ਇਹ ਵੀ ਨਾ ਆਸ਼ਨਾ ਕੋਈਯ
ਨਾ ਕੋਈ ਜਾਣਦਾ ਮੈਨੂੰ ਨਾ ਮੇਰਾ ਰਹਿਨੁਮਾ ਕੋਈ

ਮੈਂ ਪਹਿਲਾਂ ਜਾਣਨਾ ਹੈ ਸੱਚ ਫਿਰ ਵਿਸ਼ਵਾਸ ਕਰਨਾ ਹੈ
ਨਹੀਂ ਮਿਲਦਾ ਕਿਸੇ ਦੇ ਨਾਲ਼ ਮੇਰਾ ਫ਼ਲਸਫ਼ਾ ਕੋਈ

ਹੈ ਮਿਲਦਾ ਆਦਮੀ ਨੂੰ ਆਦਮੀ ਹਨ ਬਣ ਕੇਕ
ਪਰਾਏ ਦੱਸ ਰਹੇ ਹਮਸਾਏ ਵੀ ਨਾ ਅਪਣਾ ਕੋਈ

ਧਿਆਈ ਜਾ ਰਹੇ ਜਿਸ ਨੂੰ ਮੁਬਾਰਕ ਹੈ ਤੁਹਾਨੂੰ ਉਹ
ਖ਼ਿਆਲਾਂ ਸਾਡੀਆਂ ਵਿਚ ਹੋਰ ਹੀ ਵਸਦਾ ਖ਼ੁਦਾ ਕੋਈ

ਖ਼ਤਾ ਮੈਥੋਂ ਹੋਈ ਹੋਣੀ ਪਤਾ ਜਿਸਦਾ ਨਹੀਂ ਮੈਨੂੰ
ਕਿਸੇ ਦੇ ਨਾਲ਼ ਰਿਸਦਾ ਕਦ ਭਲਾ ਹੈ ਬੇਵਜਾ ਕੋਈ

ਜਦੋਂ ਤੋਂ ਜਾਚ ਆਈ ਮਨ ਚ ਝਾਕਣ ਦੀ ਤੋਂ ਹੈਯ
ਨਹੀਂ ਹੋਇਆ ਕਦੇ ਮੈਨੂੰ ਕਿਸੇ ਤੇ ਵੀ ਗਿਲਾ ਕੋਈ

ਕਹਾਣੀ ਜਗਨੋ ਆਂ ਦੇ ਸ਼ਹਿਰ ਦੀ ਨਹੀਂ ਯਾਰੋਵ
ਕਿਸੇ ਕਿਰਦਾਰ ਵਿਚ ਦਿਸਦਾ ਨਹੀਂ ਰੌਸ਼ਨ ਨਸ਼ਾਂ ਕੋਈ