ਮਿਰਜ਼ਾ ਸਾਹਿਬਾਂ

ਰਵਾਨਗੀ ਮਿਰਜ਼ਾ

23۔ ਰਵਾਨਗੀ ਮਿਰਜ਼ਾ

ਮਿਰਜ਼ਾ ਟੁਰਿਆ ਰਾਵਿਓਂ ਕਰ ਕੇ ਪੜ੍ਹਨੇ ਦੀ ਨਿਯਤ
ਪੰਜ ਰੁਪਏ ਪੰਜ ਰੋੜੀਆਂ ਲਈ ਨਜ਼ਰ ਮਸੀਤ
ਸਾਹਿਬਾਨ ਤੇ ਮੈਂ ਪੜ੍ਹਨਾ ਪੜ੍ਹਨਾ ਥੀਤੋ ਥਿੱਤ

24۔
ਮਿਰਜ਼ਾ ਘਰੋਂ ਸਵਾਰ ਹੋ ਨਾਨਕੇ ਤੁਰੇ ਨਿਰੋਲ
ਬੱਚਾ ਨਿਓਂ ਸਲਾਮ ਕਰੀਂ ਮੂੰਹ ਥੀਂ ਮਿੱਠਾ ਬੋਲ
ਮਿਰਜ਼ੇ ਚਮਨ ਮਾਸੀਆਂ ਪਾਣੀ ਪੀਵਣ ਘੋਲ਼
ਖੰਡ ਮਲ਼ਾਈ ਦੁੱਧ ਦੇ ਦੇਣ ਪਿਆਲੇ ਝੋਲ

25۔ ਸਾਹਿਬਾਨ ਦਾ ਸੁਣ ਕੇ ਆਉਨਾਂ

ਤ੍ਰਿੰਞਣ ਅੰਦਰ ਸਾਹਿਬਾਨ ਲਟਕੇ ਵਾਂਗ ਕੱਲੀ
ਪਰੀਆਂ ਤੋਸ਼ਾ ਪਰੀ ਛੰਦ ਸਿਆਲਾਂ ਸੰਗ ਰਲੀ
ਸੁਰਖ਼ੀ ਗ਼ਾਜ਼ੇ ਪਾਨ ਚੂਪ ਖ਼ੂਨੀ ਰਿਤਿਕ ਮਿਲੀ
ਚੜ੍ਹ ਕੇ ਤੀਰਨਗਾਹ ਦਾ ਮਾਰਨ ਹਾਰ ਖੁੱਲੀ
ਮਿਰਜ਼ੇ ਨੀਲੀ ਸਾਹਮਣੇ ਇਸੇ ਰਾਹ ਠੱਲੀ
ਸਾਹਿਬਾਨ ਛੱਡ ਸਿਆਲੀਂ ਯਾਰ ਦੇ ਇਸਤਕ਼ਬਾਲ ਖੁੱਲੀ
ਹਸਤ ਦਿਲਾਂ ਵਿਚ ਪੀਲ਼ੀਆ ਕਰ ਕੇ ਅਲੀ ਅਲੀ
ਨੈਣ ਮਿਲੇ ਗਲ ਲੱਗ ਕੇ ਖੰਡੇ ਖੈਰ ਰਲੀ