ਮਿਰਜ਼ਾ ਸਾਹਿਬਾਂ

Page 17

81
ਭੈਣ ਦੀ ਜ਼ਾਰੀ

ਭੈਣ ਉੱਠੀ ਲੜ ਚਿੰਬੜੀ ਤੂੰ ਸੁਣ ਵੀਰ ਭਰਾ
ਜਾਮਾ ਤੇਰੇ ਕਾਜ ਦਾ ਰੱਖਿਆ ਖ਼ੂਬ ਰੰਗਾ
ਜ਼ਰੀਨ ਜਾਮਾ ਪਹਿਨ ਕੇ ਗਲੀਅਂ ਲਟਕ ਵਿਖਾ
ਲੌਂਗ ਤੇ ਕੇਸਰ ਘੋਲ਼ ਕੇ ਕੀਤੇ ਸਭ ਛਣਕਾ
ਵਾਸਤਾ ਘਤੋਂ ਰੱਬ ਦਾ ਖੀਵੇ ਸ਼ਹਿਰ ਨਾ ਜਾ

82

ਭੈਣ ਉੱਠੀ ਲੜ ਚਿੰਬੜੀ ਤੂੰ ਮੈਨੂੰ ਕਿਤੇ ਲੜ ਲਾ
ਮੈਂ ਸਾਹਿਬਾਨ ਜਿਹੀਆਂ ਰਾਣੀਆਂ ਲੱਖ ਦੇਸਾਂ ਪਰਨਾਹ
ਆਵਸਨ ਲੈ ਜਾਵਸਨ ਖੜਨ ਡੋਲੀ ਵਿਚ ਪਾ
ਢੂੰਡਣ ਦਾਰੇ ਬੈਠਕਾਂ ਕੱਥ ਖਰਲਾਂ ਦਾ ਸ਼ਾਹ
ਵਾਸਤਾ ਘਤਨੀ ਆਂ ਰੱਬ ਦਾ ਅਜੋਕਾ ਵਾਰ ਖੁੰਝਾ
ਜਿਵੇਂ ਸ਼ਹੀਦਾਂ ਕਰਬਲਾ ਖੀਵਾ ਸਾਡੇ ਜਾ

83 ۔
ਜਵਾਬ ਮਿਰਜ਼ਾ

ਮੰਦਾ ਕੀਤਾ ਈ ਛਤੀਏ ਕੀਤੀ ਏ ਗੱਲ ਬਰੀ
ਇਸ਼ਕ ਨਹੀਂ ਕੁੱਝ ਜਾਂਦਾ ਵਗਿਆ ਕਰ ਖੁਰੀ
ਸਿਰ ਪਰ ਸਿਆਲੀਂ ਜਾਵਣਾ ਤੋੜੇ ਪੇਟ ਛੁਰੀ

84 ۔
ਜਵਾਬ ਛੱਤੀ

ਸੁੱਤੀ ਸੁਫ਼ਨਾ ਵਾਚਿਆ ਸੁਫ਼ਨਾ ਬੁਰੀ ਬਲ਼ਾ
ਥੰਮ ਕੜਕਾ ਮਾਰਿਉ ਮਹਿਲ ਡਿੱਗਾ ਗਰੜਾ
ਬਾਲਾ ਛੱਜਾ ਝੜ ਪਿਆ ਜਿਸ ਤੇ ਲਈਂ ਹਵਾ
ਹੱਥ ਅਟੇਰਨ ਰੰਗਲਾ ਗਿਣ ਗਿਣ ਅਟੀਆਂ ਲਾਹ
ਉਭੋਰਾ ਜਿਹਾ ਇਕ ਝੋਟੜਾ ਸਿਆਲਾਂ ਕੁੱਠਾ ਜਾ
ਬੂਟੀ ਬੂਟੀ ਕਰ ਲਈ ਲਏ ਕਬਾਬ ਬਣਾ
ਉਮਠੀ ਮੀਟ ਕੇ ਬਹਿ ਗਈ ਲੈਂਦੀ ਉਭੇਸਾਹ
ਕੋਈ ਮੁਸਾਫ਼ਰ ਮਰ ਗਿਆ ਕਿਸੇ ਨਾ ਮਾਰੀ ਢਾਹ
ਕਾਲ਼ੀ ਜਿਹੀ ਇਕ ਇਸਤਰੀ ਖੁੱਲੀ ਸਰਹਾਂਦੀ ਆ
ਵਾਸਤਾ ਘੱਤਾਂ ਰੱਬ ਦਾ ਖੀਵੇ ਸ਼ਹਿਰ ਨਾ ਜਾ

85
ਵੰਝਲ ਦੀ ਮੱਤ

ਚੜ੍ਹਦੇ ਮਿਰਜ਼ੇ ਖ਼ਾਨ ਨੂੰ ਵੰਝਲ ਦਿੰਦਾ ਮੱਤ
ਭੱਠ ਰੰਨਾਂ ਦੀ ਦੋਸਤੀ ਖੁਰੀਂ ਜਿਹਨਾਂ ਦੀ ਮੱਤ
ਹੱਸ ਕੇ ਲਾਵਣ ਯਾਰੀਆਂ ਰੁਕੇ ਦੇਵਨ ਦੱਸ
ਲਿਖੀਂ ਹੱਥ ਨਾ ਆਉਂਦੀ ਦਾਨਸ਼ਮੰਦਾਂ ਦੀ ਮੱਤ
ਝੱਲੀਂ ਚਲਦੇ ਸ਼ੇਰ ਨੂੰ ਕਿਸੇ ਨਾ ਮਾਰੀ ਨੱਥ
ਹੱਥੀਂ ਯਾਰ ਕੋਹਾਨਦੀਆਂ ਦੇ ਛਾਤੀ ਤੇ ਲੱਤ
ਰੀਤੋਂ ਕੋਟ ਨਹੀਂ ਉਸਰੇ ਕੂੜ ਨਾ ਹੁੰਦੇ ਸੱਚ