ਮਿਰਜ਼ਾ ਸਾਹਿਬਾਂ

Page 18

86
ਭਾਈ ਦਾ ਰੋਕਣਾ

ਭਾਈ ਆਇਆ ਚੱਲ ਕੇ ਅਰਜ਼ ਭਰਾ ਦੀ ਮਨ
ਜਿਗਰਾ ਚਲਿਆਈਂ ਕੱਪ ਕੇ ਸਾਂਝਾਂ ਚਲਿਆਈਂ ਭੰਨ
ਨਾ ਭਾਈ ਨਾ ਮਾੜਈਏ ਨਾ ਪ੍ਰਦੇਸ ਵਿਛਣ
ਜਧੇ ਪਿੱਛੇ ਟੁਰ ਚਲਿਆਈਂ ਕੌਣ ਸਿਆਲੀਂ ਰਣ

87 ۔

ਤੂੰ ਮਿਰਜ਼ਾ ਮੈਂ ਸਿਰ ਜਾ ਜੋੜੀ ਭੰਗ ਨਾ ਪਾ
ਭੰਗਾਂ ਰਾਤੀਂ ਵਰ੍ਹੇ ਦੀਆਂ ਦਿੱਤੀਆਂ ਸਭ ਅੱਡਾ
ਵਾਸਤਾ ਘੱਤਾਂ ਰੱਬ ਦਾ ਅਜੋਕਾ ਵਾਰ ਘਸਾ
ਸਾਹਿਬਾਨ ਜਿਹੀਆਂ ਰਾਣੀਆਂ ਲੱਖ ਦੇਸਾਂ ਪਰਨਾਹ

88
ਸਵਾਲ ਜਵਾਬ ਕਾਜ਼ੀ ਤੇ ਸਰਜਾ

ਸਰਜਾ ਸਾਹੀਆ ਕਿਉਂ ਖਲਾਈਂ ਤੋਂ ਹੋ ਕੇ ਦਿਲਗੀਰ
ਕਾਜ਼ੀ ਵਿਛੜ ਟੁਰ ਪਿਆ ਮੇਰਾ ਨਿਕੜਾ ਵੀਰ
ਵੇਖ ਕਿਤਾਬ ਤਫ਼ਸੀਰ ਦੀ ਦੱਸ ਮੈਨੂੰ ਤਦਬੀਰ
ਭਿੰਨੀ ਡਿੱਠੀ ਮਟਕੀ ਢਿੱਲੀ ਡਿੱਠੀ ਖੀਰ
ਰਹਿੰਦਾ ਈ ਤੇ ਰੱਖ ਲੈ ਭਲਕੇ ਵਾਰ ਭਲੇਰਾ ਵੀਰ

89 ۔
ਜਵਾਬ ਮਿਰਜ਼ਾ

ਉੱਖੜਿਆ ਬਾਗ਼ ਕਸ਼ਮੀਰ ਥੀਂ ਹੱਲ ਸਿਆਲੂ ਹੱਲ
ਚੰਨੂੰ ਆਹੀ ਚੌਧਵੀਂ ਜੱਟੀ ਜੰਮੀ ਗਿੱਲ
ਨਾਂ ਰੱਖਿਓ ਨੇਂ ਸਾਹਿਬਾਨ ਜਿਉਂ ਸੂਸਨ ਦਾ ਅਫਲ
ਵਸਤ ਬਾਜ਼ਾਰ ਦੀ ਹਾਫ਼ਜ਼ਾ ਮਿਰਜ਼ੇ ਲਈ ਅਮਲ

90 ۔

ਜਵਾਬ ਛੱਤੀ

ਮੈਂ ਜਾਂਦੇ ਨਹੀਂ ਹੋੜ ਦੀ ਮਦਦ ਹੋਣ ਪੈਰ
ਸੌਦੇ ਕੀਤੇ ਮਨ ਵਿਚ ਧਰ ਕੇ ਨੈਣ ਵਕੀਲ
ਵਹੀ ਵਗਾਈਆਂ ਕਾਨਿਆਂ ਇਜ਼ਰਾਈਲ ਜ਼ੰਜ਼ੀਰ
ਭੈਣਾਂ ਉਹ ਨਹੀਂ ਜਿਉਂਦਿਆਂ ਵਿਛੜੇ ਜਿਹਨਾਂ ਦੇ ਵੀਰ
ਦੇ ਕੇ ਕੁੰਡ ਤੋਂ ਟਰਿੱਪਓਂ ਲਾ ਕਲੇਜੇ ਤੀਰ
ਜਿਉਂ ਜਿਉਂ ਤੀਰ ਰੁੜ ਕਦੇ ਹੁੰਦੀ ਕਲੇਜੇ ਪੇੜ
ਤਰੀਵੇ ਰਾਜ਼ੀ ਰੱਖਣੇ ਆਸ਼ਿਕ ਭੌਰ ਫ਼ਕੀਰ
ਲੰਬ ਅਸ਼ਕਦੀ ਨਕਲੀ ਸੜ ਗਏ ਜੰਡ ਕਰੀਰ
ਔਖੇ ਵੇਲੇ ਸੀਵੀਆ ਹਾਫ਼ਜ਼ਾ ਚਿਸ਼ਤੀ ਪੈਰ
ਮੇਲੀਂ ਮਾਵਾਂ ਬਚੜੇ ਭੈਣਾਂ ਮੇਲੀਂ ਵੀਰ