ਮਿਰਜ਼ਾ ਸਾਹਿਬਾਂ

Page 21

101
ਮਕੂਲਾ ਸ਼ਾਇਰ

ਰਲ਼ ਮਹਾਜਨ ਬੈਠ ਕੇ ਸ਼ਾਹੂਕਾਰ ਕਰਾੜ
ਆ ਗਏ ਪਏ ਆਖਦੇ ਗਿੱਦੜਾਂ ਦੇ ਭਤਿਆਰ
ਯੁੱਧ ਪੋਸੀ ਘਰ ਖੀਵੇ ਦੇ ਹੋਸੀ ਜੱਟ ਖ਼ਾਰ
ਚੜ੍ਹ ਚੁਬਾਰੇ ਵੇਖਸਾਂ ਗੇਚਲਸੀ ਜਦ ਤਲਵਾਰ

102
ਮਿਰਜ਼ੇ ਦਾ ਨੀਲੀ ਨੂੰ ਬਨਨਹਾ

ਨੀਲੀ ਸਹਿਣ ਲੰਘਾਈ ਚਾ ਆਨ ਲਗਾਈ ਥਾਨ
ਪਹਿਨ ਅਗਾੜ ਪਛਾੜੀਆਂ ਲੱਗ ਪਈ ਰਾਤਬ ਖਾਣ
ਮਿਰਜ਼ੇ ਕੱਲੀ ਟੰਗਿਆ ਤਰਕਸ਼ ਤੀਰ ਕਮਾਨ
ਜਿਲਦ ਅਸਬਾਬ ਉਤਾਰਿਆ ਮੌਸਮ ਸਖ਼ਤ ਪਛਾਣ
ਮਿਰਜ਼ੇ ਕਾਸਦ ਭੇਜਾ ਲੜਕਾ ਵੇਖ ਨਦਾਨ
ਲੜਕਾ ਕਹਿੰਦਾ ਹਾਲ ਜਿਉਂ ਕਰਦਾ ਮੇਰ ਕਲਾਣ
ਕੰਨੀਂ ਸੁਣ ਲਿਆ ਸਾਹਿਬਾਨ ਲੂੰ ਲੂੰ ਪਏ ਗਈ ਜਾਣ
ਹਿੰਦੂ ਆਖੋ ਰਾਮ ਅਤੇ ਕਲਮਾ ਮੁਸਲਮਾਨ

103
ਕਲਾਮ ਬੀਬੋ

ਖ਼ਤ ਲਿਖਣੀ ਐਂ ਭੱਜ ਕੇ ਬੂਹੇ ਬੈਠਾ ਈ ਆ
ਪੰਧ ਸਾਂਦਲ ਦਾ ਚੀਰਿਆ ਖ਼ੌਫ਼ ਖ਼ਤਰ ਦਾ ਰਾਹ
ਬੱਧਾ ਤੇਰੇ ਕੁਲ ਦਾ ਮੁੱਤੋਂ ਬੇ ਪ੍ਰਵਾਹ
ਘੱਲੀ ਆ ਗਈ ਯਾਰ ਦੀ ਮੂੰਹੋਂ ਆਖ ਸੁਣਾ

104
ਜਵਾਬ ਸਾਹਿਬਾਨ

ਆਦਰ ਸੋਹਣੇ ਯਾਰ ਦੀ ਹੁਣ ਮੈਂ ਕੀ ਕਰਾਂ
ਥਾਲ ਭਰਾਂ ਚੁਗ ਮੋਤੀਆਂ ਅਤੇ ਨੈਣ ਧਿਰਾਂ
ਬਹੂਆਂ ਜਾ ਵਿਚ ਜਠਾਣੀਆਂ ਓਥੇ ਸਗਣ ਕਰਾਂ
ਮੈਂ ਮਿਰਜ਼ੇ ਦੀ ਵਵਹਟੜੀ ਮੱਕੇ ਹੱਜ ਕਰਾਂ
ਬੱਕਰਾ ਦੇਸਾਂ ਪੈਰ ਦਾ ਦਾਨਾਬਾਦ ਵੜਾਂ

105

ਮਿਲ ਗਈ ਬਾਂਗ ਰਸੂਲ ਦੀ ਕਣ ਆਵਾਜ਼ ਪਿਆ
ਕਲਮਾ ਪੜ੍ਹੀਵ ਮੋਮਨੋ ਦਿਲ ਥੀਂ ਕੁਫ਼ਰ ਗਿਆ
ਮਿਰਜ਼ਾ ਫੁੱਲ ਗੁਲਾਬ ਦਾ ਝੋਲ਼ੀ ਆਨ ਪਿਆ
ਕਰ ਬਿਸਮ ਅਲੱਲਾ ਸੁੰਘਿਆ ਲੂੰ ਲੂੰ ਧਾ ਗਿਆ
ਚੀਰੇ ਵਾਲਾ ਛੋਕਰਾ ਅੰਦਰ ਕੌਣ ਖੁੱਲਾ
ਹਾਂ ਕਲੇਜਾ ਬਕੀਆਂ ਮੇਰਾ ਕੱਢ ਗਿਆ
ਮੈਂ ਜਾਤਾ ਜੱਟ ਫਟਿਆ ਮੈਨੂੰ ਫਟ ਗਿਆ
ਫੁੱਟ ਅਜ਼ਗ਼ੈਬ ਦੇ ਹਾਫ਼ਜ਼ਾ ਕੌਣ ਇਲਾਜ ਦਵਾ