121
ਕਲਾਮ ਮਿਰਜ਼ਾ
ਦਸ ਖਾਂ ਚੱਚ ਵਨੋਟੀਆ ਵਿਚ ਤੇਰੇ ਕੁੰਗੂ ਬੇਰ
ਭੋਛਣ ਦਾ ਲੜ ਅੜ ਗਿਆ ਕਿਸਮਤ ਦੇ ਵਿਚ ਫੇਰ
ਅੜੀਆਈ ਤੇ ਰਹਿੰਦੇ ਭੋਛਣ ਅਗਾਂਹ ਵੀ ਢੇਰ
ਚਲਏ ਦਾਨਾਬਾਦ ਨੂੰ ਅਗਲਾ ਪੰਧ ਨਬੇੜ
122
ਕਲਾਮ ਸਾਹਿਬਾਨ
ਸ਼ੀਰੀਂ ਗ਼ਮ ਫ਼ਰਹਾਦ ਦਾ ਹੋਈ ਜ਼ਰੀ ਜ਼ਰੀ
ਲੋਕਾਂ ਸ਼ੁਗ਼ਲ ਵਿਆਹ ਦਾ ਕਹਿਰ ਨੂੰ ਜਿੰਦ ਫੜੀ
ਇਕ ਸਾਹਿਬਾਨ ਦੋ ਬੇੜੀਆਂ ਕਿਹੜੀ ਪੈਰ ਕਰੀ
ਦੋਵੇਂ ਆਹਮੋ ਸਾਹਮਣੇ ਭ੍ਭੱਨੇ ਕੌਣ ਉੜੀ
ਕਰੋ ਦੁਆ ਸਹਲੀਵ ਮਿਰਜ਼ੇ ਬੇਲ ਚੜ੍ਹੀ
ਬੱਕਰਾ ਦੇਸਾਂ ਪੈਰ ਦਾ ਦਾਨਾਂ ਬਾਦ ਵੜੀ
123
ਰਾਤ ਚੁਣੇ ਦੀ ਚਾਨਣੀ ਚੋਰਾਂ ਵੱਟ ਲਈ ਚੁੱਪ
ਤੇਰੇ ਮੇਰੇ ਇਸ਼ਕ ਦੀ ਕੋਈ ਨਾ ਰਹਿ ਗਈ ਲੁੱਕ
ਇਸ਼ਕ ਸਕਾਲੇ ਆਦਮੀ ਬਰਫ਼ ਸਕਾਲੇ ਰੱਖ
ਛਾਵੇਂ ਬਹੀਏ ਉਸ ਦੀ ਹੱਥੀਂ ਲਾਈਏ ਰੱਖ
124
ਚੰਨਾਂ ਵੇ ਤੇਰਾ ਚਾਨਣਾ ਤਾਰਿਆ ਵੇ ਤੇਰੀ ਲੌ
ਰੱਜ ਗੱਲਾਂ ਨਾ ਕੀਤੀਆਂ ਵੀੜ੍ਹੇ ਵਿਚ ਖਲੋ
ਸੱਜਣਾਂ ਕੁੰਡਾਂ ਦਿੱਤੀਆਂ ਨੈਣਾਂ ਦਿੱਤਾ ਰੋ
ਵਾਸਤਾ ਘਤਨੀ ਆਂ ਰੱਬ ਦਾ ਨੀਲੀ ਨੇੜੇ ਢੋ
125
ਉਹ ਜੇ ਦੱਸਦਿਆਂ ਟਾਹਲੀਆਂ ਖ਼ਾਨ ਖੀਵੇ ਦੇ ਰੁਖ
ਇਸ਼ਕ ਪੰਘੂੜਾ ਅਡਿਆ ਝੂਟੇ ਦਿੰਦੇ ਦੁੱਖ
ਸਿਰ ਕਲੋਤਰ ਜ਼ਕਰਈਏ ਕੇਹੀ ਵੱਟੀ ਸੋ ਚੁੱਪ
ਸੁਲੇਮਾਨ ਨੂੰ ਸਟੀਵ ਤਖ਼ਤ ਤੋਂ ਜਾਪਿਆ ਮੁੱਖ