ਮਿਰਜ਼ਾ ਸਾਹਿਬਾਂ

Page 26

126

ਵੇਖ ਉਹ ਦੱਸਦਿਆਂ ਟਾਹਲੀਆਂ ਵੱਧ ਵੱਧ ਹੋਈਆਂ ਝੰਗ
ਹੇਠ ਉਨ੍ਹਾਂ ਦੇ ਤਾਜ਼ਨੀ ਭੌਰ ਜਿਹਨਾਂ ਦੇ ਰੰਗ
ਘੱਤਣ ਨਹੀਂ ਦਿੰਦੀਆਂ ਕਾਠੀਆਂ ਲੇਨ ਨਾ ਦਿੰਦਿਆਂ ਤੰਗ
ਖੇਡੇ ਵਿਚ ਸਹੇਲੀਆਂ ਧੀ ਰਾਜੇ ਦੀ
ਨਜ਼ਰ ਕਰੇ ਵਿਚ ਭੋਛਨਾਂ ਹੱਥ ਸੋਨੇ ਦੀ ਵਿੰਗ

127
ਮਕੂਲਾ ਸ਼ਾਇਰ

ਚਿੱਟੀ ਚਾਦਰ ਮਾਹਨਿਆਂ ਲਾਿਆਈ ਸਾਹਿਬਾਨ ਦਾਗ
ਜਿਨ੍ਹਾਂ ਉਮੀਦ ਪੁਲਾਉ ਦੀ ਤਿਨ੍ਹਾਂ ਹੱਥ ਨਾ ਸਾਗ
ਮਾਤਮ ਹੋਏ ਮਜਲਸੇਂ ਬੋਲਣ ਰਿਹਾ ਨਾ ਵਾਕ
ਤਾਇਆ ਡੂਮਾਂ ਅਚਵੀ ਹੱਥ ਨਾ ਲੱਗਾ ਲਾਗ

128
ਸ਼ੋਰ ਗ਼ੋਗ਼ਾ

ਸ਼ਹਿਰ ਖੀਵੇ ਹੈ ਗ਼ੁਲਗ਼ੁਲਾ ਨੁਮਾ ਨੁਮਾ ਸ਼ੋਰ
ਖਾਰੇ ਚੜ੍ਹਦੀ ਲੈ ਗਿਆ ਖਰਲ ਹਰਾਮੀ ਚੋਰ
ਤੁਰ ਬੁੱਕਣ ਨੈਣ ਸਵਾਣੀਆਂ ਕੁਝ ਨਾ ਚਲਦਾ ਜ਼ੋਰ
ਮਰ ਮਰ ਕੇ ਪਏ ਪੌਂਦੇ ਖੀਵੇ ਤਾਈਂ ਲੋਰ

129
ਮਕੂਲਾ ਸ਼ਾਇਰ

ਅਕਬਰ ਜੈਡ ਨਾ ਬਾਤਸ਼ਾਹ ਖੀਵੇ ਜੈਡ ਤਰਾਣ
ਕਾਲ਼ਾ ਕੀਤਾ ਜੱਗ ਵਿਚ ਸਾਹਿਬਾਨ ਕੁੜੀ ਅਜਾਨ
ਕੂਕਾਂ ਪਾਂਦੇ ਨਿਕਲੇ ਖ਼ਾਨ ਅਤੇ ਸੁਲਤਾਨ
ਸ਼ਰਮ ਨਾ ਰਹਿੰਦੀ ਮਾਹਨਿਆਂ ਜਾਂਦਾ ਨਾ ਪੁਰਤਾਨ

130
ਮਾਹਨਿਆਂ ਦੀ ਚੜ੍ਹਤ

ਚੜ੍ਹਿਆ ਮੁਹਰਕਾ ਮਾਹਨਿਆਂ ਢੋਲਾਂ ਘੱਤੀ ਡੰਡ
ਸੈਨਾ ਧਰਤ ਅਛਾਹੀਆ ਬਾਰੇ ਪੀਓ ਘਮੰਡ
ਲੱਕ ਤ੍ਰਟਾ ਢੋਲ ਦਾ ਮਾਰਨ ਪੌੜ ਸਮੁੰਦ
ਫ਼ੌਜਾਂ ਘੁੱਟਾਂ ਹਨੇਰੀਆਂ ਜਿਉਂ ਸਾਵਣ ਦੀ ਫੰਡ