ਮਿਰਜ਼ਾ ਸਾਹਿਬਾਂ

Page 29

141
ਜਵਾਬ ਜਨਡੋਰਾ

ਮੈਂ ਜਨਡੋਰਾ ਬਾਰ ਦਾ ਕੱਲਰ ਦੇ ਵਿਚ ਵਾਸ
ਕੋਲ਼ ਨਹੀਂ ਕੋਈ ਰੁਖੜਾ ਰਹਿੰਦਾ ਜੀ ਉਦਾਸ
ਮੇਰਾ ਭੀ ਦਿਲ ਚਾਹੁੰਦਾ ਰਵੇ ਹਮਾਰੇ ਪਾਸ
ਭਾਈ ਕੁੰਡ ਨਾ ਵੇਖਦੇ ਸਦਕੇ ਲੈਂਦੀ ਸਾਸ

142
ਮਕੂਲਾ ਸ਼ਾਇਰ

ਹੇਠ ਜੰਡੂਰੇ ਬੈਠੀਏ ਵਵਹਟੜਿਆਂ ਦਾ ਵੇਸ
ਆਈ ਐਂ ਕਿਹੜੇ ਮੁਲਕ ਤੋਂ ਜਾ ਨਾਈਂ ਕਿਹੜੇ ਦੇਸ
ਹੱਥੀਂ ਮਹਿੰਦੀ ਰਾਂਗਲੀ ਗਲ ਵਿਚ ਖੁੱਲੇ ਕੇਸ

143
ਸਾਹਿਬਾਨ ਦਾ ਪੈਗ਼ਾਮ ਘੁਮਿਆਰ ਨੂੰ

ਭਾਈ ਵੇ ਚੱਕੀ ਹਾਰਿਆ ਰਾਤੀਂ ਘੱਤ ਵਹੀਰ
ਆਖੀਂ ਖ਼ਾਨ ਸ਼ਮੀਰ ਨੂੰ ਨਾ ਥੀਵਣ ਦਿਲਗੀਰ
ਮੈਂ ਨਾ ਭਲੀ ਸਾਹਿਬਾਨ ਭਲੀ ਫੂਫੀ ਹੀਰ
ਨਾਨਕੇ ਘਰ ਦੋਹਤਰਾ ਖੰਡ ਰਲੀ ਵਿਚ ਖੀਰ

144

ਪਹਿਲ ਕੀਤੀ ਹੈ ਨਾਲ਼ ਤੁਸਾਂ ਫੂਫੀ ਹੀਰ ਸਿਆਲ਼
ਰਾਂਝਾ ਤਖ਼ਤ ਹਜ਼ਾਰਿਓਂ ਲਾਈਸਂ ਜਿੰਦੇ ਤਾਲ
ਮਾਹਨਿਆਂ ਮਦ ਕਦੀਮ ਥੀਂ ਭਾਜੀ ਖਰਲਾਂ ਨਾਲ਼
ਮਿਰਜ਼ਾ ਨੂ ਸ਼ੋਹ ਆਪਣਾ ਲੱਧਾ ਇਥੋਂ ਭਾਲ਼

145

ਚੁੱਕੀ ਰਾਹੜਾ ਜਾਂਦੀਆ ਵਨਝੇਂ ਮਾਹਨੀ ਵਾਲ਼
ਖਰਲਾਂ ਤੇ ਅਸੀਂ ਮਾਹਨਿਆਂ ਵੱਜ ਗਏ ਸਾਕਾਂ ਨਾਲ਼
ਮੈਂ ਨਾ ਭਲੀ ਸਾਹਿਬਾਨ ਭਲੀ ਹੀਰ ਸਿਆਲ਼
ਦਿਲ ਦਿੱਤਾ ਇਸ ਚਾਕ ਅਸਾਂ ਸਾਨੀ ਲੱਧੇ ਭਾਲ਼