ਮਿਰਜ਼ਾ ਸਾਹਿਬਾਂ

Page 30

146
ਕਲਾਮ ਸੂਬਾ (ਜਹਕੜਾ)

ਸੂਬਾ ਮਾਹਨੀ ਕੂਕਿਆ ਚੜ੍ਹ ਧਣਾਈ ਬਾਰ
ਨਿੱਕਾ ਮਿਲੋ ਪਿਆ ਦਿਓ ਬਾਰ ਮਿਲੋ ਅਸਵਾਰ
ਨਾ ਕਾਈ ਬੇੜਾ ਪੇ ਗਿਆ ਨਾ ਕਾਈ ਪੇ ਗਈ ਧਾੜ
ਮਰਾਂ ਤੇ ਪਹਿਨੋ ਟੋਪੀਆਂ ਲਾਹ ਛੱਡੋ ਦਸਤਾਰ


147

ਨਹੀਂ ਕੋਈ ਚਿੱਤ ਨਾ ਚੀਤੜੇ ਨਾ ਕੋਈ ਸਾਨ ਗਮਾਂ
ਨਾ ਸੁੱਣ ਲੱਗੀ ਮੋਰਿਓਂ ਪੌੜੀ ਨਾ ਪੜਸਾਨਗ
ਸਾਹਿਬਾਨ ਮਿਰਜ਼ਾ ਲੈ ਗਿਆ ਰੱਖੀ ਚੌਥੇ ਅਸਮਾਨ

148
ਮਕੂਲਾ ਸ਼ਾਇਰ

ਐਬ ਨਹੀਂ ਏਸ ਗੱਲ ਵਿਚ ਬੰਦੀ ਹੋਇਆ ਚੋਰ
ਖੰਡ ਰਲੀ ਵਿਚ ਖੀਰ ਦੇ ਵੇਖੋ ਅੱਖ ਅਘੋੜ
ਹੋਈ ਸੀ ਸੋ ਹੋਈ ਏ ਝੁਖਨ ਦਿਓ ਛੋੜ
ਮਸਤਕ ਵੁੜ੍ਹੀ ਕਲਾਮ ਨੂੰ ਕਿਹੜਾ ਛੱਡੀ ਮੋੜ

149

ਕਲਾਮ ਮਿਰਜ਼ਾ

ਮਿਰਜ਼ਾ ਕਰੇ ਮਲਾਮਤਾਂ ਸਾਹਿਬਾਨ ਤਾਈਂ ਜਾਇ
ਕਵਾਦੋ ਹੋਣ ਵਿਹਾਰ ਦੇ ਮੂਰਖ ਉਹ ਸੱਦਾ
ਬੇਲੇ ਨੂੰ ਅੱਗ ਲਾਈਕੇ ਹੱਥੀਂ ਕੌਣ ਬੁਝਾ
ਮਿਹਣੇ ਸੁਣ ਕੇ ਖ਼ਬਰ ਉਹ ਹੱਥੋਂ ਮਿਲਸਣ ਆ

150
ਸਾਹਿਬਾਨ ਦੀ ਨਸੀਹਤ

ਸਾਹਿਬਾਨ ਦੇ ਨਸੀਹਤਾਂ ਚੱਲ ਅਗਾਹਾਂ ਤੋਰ
ਮਾਹਨੀ ਤਾਹਿਰ ਖ਼ਾਨ ਮੱਤ ਮਿਲਣ ਮਜੋ੍ਹਾਂ ਜੋੜ
ਚੋਰੀ ਕਰ ਕੇ ਨੀਰ ਤੁਰ ਬੈਠ ਨਾ ਰਹਿੰਦੇ ਚੋਰ
ਕੰਢੇ ਉਤੇ ਆਈਕੇ ਆਪਣਾ ਆਪ ਨਾ ਬੋੜ