ਮਿਰਜ਼ਾ ਸਾਹਿਬਾਂ

Page 31

151
ਮਕੂਲਾ ਸ਼ਾਇਰ

ਮਿਰਜ਼ਾ ਆਹਾ ਜਕੜਿਆ ਜਰਵਾਣੀ ਜ਼ੰਜ਼ੀਰ
ਨੀਲੀ ਜਾਤਾ ਵੀਹ ਮਿਲੀ ਕਾਦਰ ਦੀ ਤਕਦੀਰ
ਮੁੜ ਮੁੜ ਝੰਬੇ ਸਨਬ ਨੂੰ ਅੱਖੀਂ ਵਾਹੇ ਨੀਰ
ਹਨਕੇ ਕਰੇ ਅਸ਼ਾਰਤਾਂ ਕੁਨਬੇ ਪਿਆ ਸਰੀਰ

152
ਰਵਾਨਗੀ ਘੁਮਿਆਰ

ਚੁੱਕੀ ਵਾਲਾ ਵਗਿਆ ਗੱਲਾਂ ਸੁਣ ਕੁਭਿਆਰ
ਫ਼ੌਜਾਂ ਮਿਲ ਕੇ ਮਾਹਨਿਆਂ ਕਿਹਾ ਪਾੜੇ ਪਾਰ
ਇਸ ਝੰਗੀ ਵਿਚ ਮੈਂ ਮਿਲੀ ਸਾਹਿਬਾਨ ਸਨ ਯਾਰ
ਕਹੇ ਭਾਈ ਸ਼ਮੀਰ ਨੂੰ ਆਖੀਂ ਇਹ ਵਿਚਾਰ

153
ਸ਼ਮੀਰ ਦੀ ਮੁਲਾਕਾਤ ਘੁਮਿਆਰ ਨਾਲ਼

ਚੁੱਕੀ ਰਾਹੜਾ ਜਾਵੰਦਾ ਨਜ਼ਰ ਸ਼ਮੀਰ ਪਿਆ
ਵੇਖ ਪਸਨਦਾ ਆਦਮੀ ਨੇੜੇ ਸੱਦ ਲਿਆ
ਸਿਰ ਚੁੱਕੀ ਦਾ ਭ੍ਭੱਨਿਆ ਪੁੱਛਾਂ ਨੂੰ ਪੈਰ ਪਿਆ
ਵੈਰੀ ਮੇਰਾ ਦੱਸਦਾ ਕਿਹੜੇ ਰਾਹ ਗਿਆ

154
ਜਵਾਬ ਘੁਮਿਆਰ

ਖੀਵੇ ਖ਼ਾਨ ਸ਼ਮੀਰ ਤੋਂ ਸੁਖ਼ਨ ਔਲੇ ਨਾ ਭੌਰ
ਓਥੇ ਜਾਂਦੇ ਮੈਂ ਡਿਠੇ ਇਕ ਬੱਕੀ ਦੋ ਚੋਰ
ਪਹੁੰਚ ਪਏ ਘਰ ਆਪਣੇ ਵਾਗ ਪੁੱਛਾਂ ਨੂੰ ਮੋੜ

155

ਹੇਠ ਜੰਡੂਰੇ ਮੈਂ ਡਿਠੇ ਇਕ ਨੀਲੀ ਦੋ ਜੀ
ਕੰਨੀਂ ਬੰਦੇ ਸਿਰ ਮੈਂਡਿਆਂ ਸਾਂਵੇਂ ਰੰਗ ਸਹੀ
ਗੱਲ ਦਰਿਆਈ ਕੀਮਤੀ ਤੋਤੇ ਵਾਂਗ ਹਰੀ
ਚੇਤੇ ਲੋਕੀ ਸਾਹਿਬਾਨ ਜਿੰਦਰ ਲੱਠ ਚੜ੍ਹੀ
ਭੜਕ ਵੜੀ ਵਿਚ ਬੱਦਲਾਂ ਹੋਰਾਂ ਭੈਣ ਪੁਰੀ