ਮਿਰਜ਼ਾ ਸਾਹਿਬਾਂ

Page 32

156
ਮਾਹਨਿਆਂ ਦਾ ਗ਼ੁੱਸਾ ਕਰਨਾ

ਗੱਲਾਂ ਸੁਣ ਕੇ ਮਾਹਨਿਆਂ ਹੱਥੋਂ ਲੱਗੀ ਅੱਗ
ਏਸ ਕੁਪੱਤੀ ਅਸਾਂ ਦਾ ਕਾਲ਼ਾ ਕੀਤਾ ਜੱਗ
ਵੇੜ੍ਹ ਲਈਏ ਉਸ ਝਨਗੜੀ ਫ਼ੌਜਾਂ ਕਰ ਕੇ ਸੱਗ
ਹੋਸ਼ ਨਾ ਆਇਆ ਖਰਲ ਨੂੰ ਸਿਰ ਤੇ ਰੱਖੇ ਪੱਗ

157
ਕਲਾਮ ਸਾਹਿਬਾਨ

ਹੇਠ ਜੰਡੂਰੇ ਸੀਂ ਰਹੀਈਂ ਲਾਲ਼ ਦੋਸ਼ਾਲਾ ਤਾਣ
ਵਹੀ ਵਗਾਈਆਂ ਕਾਨਿਆਂ ਮੌਤ ਨਹੀਂ ਦਿੰਦੀ ਜਾਣ
ਖਰਿਓਂ ਕੜਕੀ ਬਦਲੀ ਸਿਰ ਤੇ ਲੱਥੀ ਆਨ
ਵੇਖ ਤਮਾਸ਼ਾ ਹਾਫ਼ਜ਼ਾ ਕਲਮਾ ਪੜ੍ਹੇ ਜ਼ਬਾਨ

158

ਤੋਤੇ ਬੋਲਣ ਬਾਰ ਦੇ ਵੰਨੀਂ ਝਨਗਾਰਨ ਮੋਰ
ਪਹੁਤਾ ਸਾਥ ਲੁਟਾਉਂਦਾ ਦਾਨਾਬਾਦ ਦੇ ਔਰ
ਆਸ਼ਿਕਾਂ ਦੇ ਗਲ ਜੇਵਰੀ ਲਾਟੂ ਦੇ ਗਲ ਡੋਰ
ਸ਼ੇਰ ਨਾ ਉਠਦੇ ਮਾਰ ਤੋਂ ਸਾਂਗਾਂ ਪੀਣ ਕਰੋੜ
ਤੈਨੂੰ ਚੜ੍ਹ ਗਈਆਂ ਨੀਂਦਰਾਂ ਸਾਨੂੰ ਖ਼ਤਰੇ ਹੋਰ


159
ਜਵਾਬ ਮਿਰਜ਼ਾ

ਅਲਫ਼ ਅਲੱਲਾ ਨੂੰ ਯਾਦ ਕਰ ਬੋਲ ਕਰ ਧਿਆਣ
ਬੁੱਤ ਸੱਚੇ ਰੱਬ ਦੀ ਸੱਚੇ ਦਾ ਫ਼ਰਮਾਨ
ਅੱਗੇ ਦਾਲ਼ ਤੇ ਜ਼ਾਲ ਦਾ ਲਿਖਿਆ ਵਿਚ ਕੁਰਆਨ
ਨਾਲ਼ ਸਾਬਤੀ ਚੱਲਣਾ ਮੁਸ਼ਕਿਲ ਹੋਣ ਆਸਾਨ

160
ਮਕੂਲਾ ਸ਼ਾਇਰ

ਕਿਤੇ ਖ਼ਾਨ ਸ਼ਮੀਰ ਦੇ ਛੱਪੜੀ ਆਨ ਵੜੇ
ਇਕੇ ਢਨਡਾਉ ਅਸਾਂ ਇਕੇ ਮੇਰ ਸ਼ਿਕਾਰ ਚੜ੍ਹੇ
ਹੇਠ ਉਨ੍ਹਾਂ ਦੇ ਕਲੀਆਂ ਰਲੀਆਂ ਕੱਪ ਰੜੇ
ਰਾਖਾ ਵਿਚਾਰਾ ਕੀ ਕਰੇ ਪੱਕੀ ਪੀਣ ਗੁੜੇ