ਮਿਰਜ਼ਾ ਸਾਹਿਬਾਂ

Page 35

171
ਮਕੂਲਾ ਸ਼ਾਇਰ

ਮੋਮਿਨ ਸਾੜੂ ਧਗੜੀਂ ਕੀਤਾ ਇਸ਼ਕ ਵਨਾਹ
ਕਰਦਾ ਏਡਾ ਨਿਆਉਂ ਉਹ ਲਗਦਾ ਏਸ ਨਾ ਡਾਹ
ਡੱਕੇ ਕੋਈ ਨਾ ਏਸ ਨੂੰ ਕਾਜ਼ੀ ਮੁਫ਼ਤੀ ਸ਼ਾਹ
ਮੱਤ ਗੱਲ ਪਾਏ ਅਸਾਂ ਦੇ ਸਿਰ ਦੇ ਉਤੋਂ ਲਾਹ

172

ਅੰਤ ਮਿਰਜ਼ੇ ਦੇ ਨਾਨਕੇ ਹੋਏ ਆਨ ਗ਼ਨੀਮ
ਭੰਨ ਭੰਨ ਅੰਦਰ ਜੰਡ ਵਣ ਕੀਤੇ ਢੇਰ ਅਜ਼ੀਮ
ਚਿਖ਼ਾ ਬਣਾਈ ਨਮਰੋਦੀਆਂ ਖ਼ਾਤਿਰ ਇਬਰਾਹੀਮ
ਸਾੜ ਕੇ ਮਿਰਜ਼ੇ ਟਰਪਏ ਸਰਕਰ ਟੁਰੇ ਮੁਹੇਮ

173

ਹਾਫ਼ਿਜ਼ ਜਿਉਂ ਨਮਰੂਦ ਨੇ ਚਿਖ਼ਾ ਬਣਾਈ ਜਾਇ
ਬਿਰਹੋਂ ਵਾਂਗ ਖ਼ਲੀਲ ਦੇ ਬਾਗ਼ ਖੜੀਆਏ ਆਇ
ਦੇਵਨ ਜਿੰਦ ਮੁਰਾਦ ਹੈ ਨਾ ਗੁਣ ਉਹ ਗੁਨਾਹ
ਸਿਰ ਗਿਆ ਤੇ ਘੋਲਿਆ ਇਸ਼ਕ ਕਿਨੂੰ ਰਹਿ ਆਇ

174
ਸਾਹਿਬਾਨ ਦੀ ਜ਼ਾਰੀ

ਵੇਖ ਕਿਵੇਂ ਏਸ ਜ਼ੁਲਮ ਨੂੰ ਮਰ ਮਰ ਕਰਦੀ ਵੈਣ
ਕਿਹਾ ਕਾਜ ਰਚਾਇਆ ਮੈਂ ਤੱਤੀ ਦੇ ਸੀਨ
ਨਾਂ ਰਲ਼ ਗਾਵੇਂ ਸੋਹਲੇ ਮਾਹੀਏ ਪਹਏ ਪੈਣ
ਸੌਦਾ ਕੀਤਾ ਸੁਖ ਨੂੰ ਅਠ ਵਿਆਜੇ ਵੈਣ

175

ਨਾ ਮੈਂ ਸੀਸ ਗੁੰਦਾਇਆ ਨਾ ਮੈਂ ਮਾਂਗ ਭਰੀ
ਮਹਿੰਦੀ ਸਹਿਜ ਨਾ ਲਾਈ ਆ ਸਿਰ ਤੇ ਨਾ ਧੜੀ
ਨੂਸ਼ੋਹ ਅੰਗ ਲਗਾਇਆ ਨਾ ਮੈਂ ਜੁਰਮ ਸੜੀ
ਸਹਿਜ ਦੀ ਆਈ ਸਿਰੇ ਤੇ ਇੱਕ ਦਮ ਇਹ ਘੜੀ