ਮਿਰਜ਼ਾ ਸਾਹਿਬਾਂ

Page 36

176
ਮਕੂਲਾ ਸ਼ਾਇਰ

ਹਾਫ਼ਿਜ਼ ਰਲ਼ ਕੇ ਮਾਹੀਨਾਂ ਸਾਹਿਬਾਨ ਕੀਤਾ ਕਾਜ
ਤੇਗ਼ਾਂ ਤੇਰਾਂ ਬਰਛਿਆਂ ਸਾਹਿਬਾਨ ਦਿੱਤਾ ਦਾਜ
ਮਿਰਜ਼ਾ ਆਸ਼ਿਕ ਮਾਰ ਕੇ ਪਖ਼ਤੇ ਕੌਣ ਅਨਾਜ
ਸ਼ੋਹਰਤ ਰੋਵਣ ਫੁਕਣਾ ਰੋਗ਼ਨ ਵਿਚ ਬਿਆਜ

177
ਮਕੂਲਾ ਸ਼ਾਇਰ

ਲਾਈ ਹੈ ਸੀ ਸੁਖ ਨੂੰ ਦੁੱਖਾਂ ਖ਼ਬਰ ਨਾ ਕਾਇ
ਕਲਮ ਵੁੜ੍ਹੀ ਤਕਰੀਰ ਨੂੰ ਕਿਹੜਾ ਮੁੜੇ ਚਾਅ
ਕਿਉਂਕਰ ਆਹੀ ਭਖਦੀ ਹਾਫ਼ਿਜ਼ ਆਖ ਸਨ-ਏ-
ਕੁੜੀਆਂ ਪੀਂਘਾਂ ਚਾੜ੍ਹਨੀ ਸਾਵਣ ਬਾਹਰ ਜਾਇ

178

ਆਸ਼ਿਕ ਅਤੇ ਮਾਸ਼ੂਕ ਤੇ ਜ਼ੁਲਮ ਕੀਤਾ ਹੈ ਜੱਟ
ਵੰਨ ਤਿੰਨ ਰੰਨੇ ਪਖਨੋ ਦਿਨ ਰਾਤ ਦੇ ਇੱਟ
ਕਿੱਡਾ ਪਾੜਨ ਪਾੜਿਆ ਏਸ ਖੀਵੇ ਪਿੜ ਘੱਤ
ਪੌਣ ਪਾਣੀ ਇਹ ਜ਼ੁਲਮ ਸਨ ਵਕਤੋਂ ਰਿਹਾ ਹਟ

179

ਵੇਖ ਬਿਰਹੋਂ ਦੇ ਕਾਰਨੇ ਰਾਹੀਂ ਰਿਣੀ ਬਾਰ
ਦੁੱਖਣ ਝੀਨਗਰ ਵਣਾਂ ਤੇ ਪੀਲੋਂ ਦੀ ਤਰਮਕਾਰ
ਪੀਨਝੋਂ ਵਾਂਗੂੰ ਬੂਟਿਆਂ ਰੱਤੋਂ ਰੋਵਣ ਝਾੜ
ਜੰਡਾਂ ਲੁੱਟਾਂ ਖੋਲ੍ਹੀਆਂ ਮਾਤਮ ਦੇ ਕਰ ਹਾਰ

180
ਸਾਹਿਬਾਨ ਦੀ ਜ਼ਾਰੀ

ਭੌਰ ਕਲਬੂਤੋਂ ਕੰਬਿਆ ਟੁਰਦੇ ਵੇਖ ਸਿਆਲ਼
ਪੱਟ ਪੱਟ ਕੱਢੇ ਮੈਂਡਿਆਂ ਦਹੀਂ ਪਾਲੇ ਦਾਲ਼
ਸੁਖ ਨਾ ਸੁੱਤੀ ਨਾਲ਼ ਵੇ ਲਾਇਯੋਂ ਨਾ ਛਾਤੀ ਨਾਲ਼
ਆਇ ਕੇ ਨਹੀਓਂ ਵੇਖਣਾ ਮੈਂ ਨਕਰਮੀ ਹਾਲ