ਮਿਰਜ਼ਾ ਸਾਹਿਬਾਂ

Page 41

197
ਕਾਂ ਦਾ ਜਾਣਾ

ਕਾਂ ਜੰਡੀ ਤੋਂ ਉੜਿਆ ਟੁਰਿਆ ਹੋ ਦਲੇਰ
ਉੱਚੀਆਂ ਲੈ ਉਡਾਰੀਆਂ ਅੱਗੇ ਪੈਂਡਾ ਢੇਰ
ਜਾ ਪੋਹਨਤਾ ਵਿਚ ਧਨ ਕੇ ਗੁੱਝੀ ਕਰਦਾ ਹੀਰ
ਪੁੱਛਣਾ ਕੀਤਾ ਸ਼ਾਇਰ ਨੂੰ ਪੀਲੂ ਕਿਹੜੇ ਢੇਰ

198

ਅੱਡ ਕੇ ਵਿਚੋਂ ਸ਼ਹਿਰ ਦਿਉਂ ਪੋਹਤਾ ਵਿਚ ਜਰਾਨ
ਆਖੇ ਪੀਲੂ ਸ਼ਾਇਰ ਨੂੰ ਸਾਹਿਬਾਨ ਘੱਲਿਆ ਸਲਾਮ
ਬਾਅਦ ਸਲਾਮੋਂ ਆਖਦੀ ਸਾਡਾ ਕਰੀਂ ਬਿਆਨ
ਟੋਰੇਂ ਗੱਲ ਜਹਾਨ ਤੇ ਘਤੀਆਈ ਰੱਬ ਦਾ ਨਾਮ

199
ਕਲਾਮ ਪੀਲੂ

ਮੈਂ ਸਭ ਸਰਗੇ ਛੋੜ ਕੇ ਬੈਠਾ ਕੱਲ੍ਹ ਮਕਾਨ
ਹਾਫ਼ਿਜ਼ ਬਰਖ਼ੁਰਦਾਰ ਨੂੰ ਮੇਰਾ ਦੇਈਂ ਸਲਾਮ
ਬਾਅਦ ਸਲਾਮੋਂ ਆਖਣਾ ਪੀਲੂ ਦਾ ਫ਼ਰਮਾਨ
ਸਾਹਿਬਾਨ ਦਾ ਈ ਜੋੜਨਾ ਕਿੱਸਾ ਕਰੀਂ ਬਿਆਨ

200
ਕਾਂ ਦੀ ਉਡਾਰ

ਲੈ ਸਨੀਹੋੜਾ ਉੜਿਆ ਪੀਲੂ ਸੁਣਦਾ ਕਾਂ
ਹੇਠ ਵਣਾਂ ਦੇ ਆਏ ਕੇ ਠੰਡੀ ਲੱਗੀ ਛਾਂ
ਅੱਭੜ ਵਾਹਿਆ ਉਠਿਆ ਪਈ ਏ ਸੱਟ ਵਦਾਨ
ਪੰਛੀ ਘੱਤੇ ਨੀ ਕਾਜ਼ੀਏ ਹਾਫ਼ਜ਼ਾ ਕਿਹੜੇ ਥਾਂ

201
ਕਾਂ ਦਾ ਬੱਚੇ ਅਪੜਨਾ

ਕਰਦਾ ਗਿਰਿਆ ਜ਼ਾਰੀਆਂ ਬੱਚੇ ਵਿਚ ਗਿਆ
ਹਾਫ਼ਿਜ਼ ਬਰਖ਼ੁਰਦਾਰ ਦੀ ਮਸਜਿਦ ਲਈ ਪਿੱਛਾ
ਵਿਚ ਮੁਨਾਰੇ ਬੈਠ ਕੇ ਦਿੱਤਾ ਸਲਾਮ ਬੁਲਾ
ਘ੍ਘੱਲਿਆ ਪੀਲੂ ਸ਼ਾਇਰ ਦਾ ਆਇਆ ਤੇਰੇ ਦਾ