ਮਿਰਜ਼ਾ ਸਾਹਿਬਾਂ

Page 45

217

ਚੜ੍ਹਤਲ ਕੀਤੀ ਖਰਲ ਨੇਂ ਸੁੱਟ ਪਈ ਸੰਦਾਨ
ਘੋੜੇ ਕੀਤੇ ਜ਼ਨ ਤਲਾਕ ਸਡੇ ਲਏ ਪਲਾਣ
ਖੌਰੂ ਕੱਢੇ ਸਡੀਆਂ ਧੂੜ ਚੜ੍ਹੀ ਅਸਮਾਨ
ਥੰਮ ਮਸਾਏ ਮਿਸ ਮਸਾਂ ਊਠਾਂ ਤੇ ਅਠਵਾਨ

218
ਕਲਾਮ ਸਰਜਾ ਤੇ ਨੀਲੀ

ਕਿੱਥੇ ਮਿਰਜ਼ਾ ਮਾਰਿਆ ਦਸ ਅਸਾਂ ਨੂੰ ਪਾ
ਭੈੜੇ ਆਹਨੀ ਤਾਲਾ ਆਈ ਐਂ ਲਾਅਲ ਗੋਆ-ਏ-
ਬਣੀ ਵੇਲੇ ਨਹੀਂ ਪਕਰੀ ਲਾਹਨਤ ਤੇਰੇ ਭਾਅ

219
ਜਵਾਬ ਨੀਲੀ

ਸੱਤ ਕੋਹ ਡੀਕੋਂ ਮਾਰਿਆ ਹੋ ਕੇ ਪੀਲੇ ਦਾ
ਕਦੋਂ ਖਲੋਂਦੀ ਪਰਤ ਕੇ ਕਿਸਮ ਨਾ ਪਾਂਦਾ ਜਾ
ਉਹਨੂੰ ਸਦਾ ਤੋੜਦਾ ਮੇਰੀ ਫ਼ੁਰਸਤ ਕਿਆ

220
ਕਲਾਮ ਸਰਜਾ

ਗੱਲ ਬੱਕੀ ਦੇ ਲੱਗ ਕੇ ਰੋਵੇ ਪਿਆ ਸਰਦੂਲ
ਲੱਖ ਲਿਖ ਮਿੰਨਤਾਂ ਮੁਨੀਆਂ ਇੱਕ ਨਾ ਪਈ ਕਬੂਲ
ਸਿਆਲਾਂ ਮਿਰਜ਼ਾ ਮਾਰਿਆ ਘੱਤਿਆ ਬੜਾ ਨਜ਼ੂਲ
ਲੈ ਚੱਲ ਲੋਥ ਤੇ ਹਾਫ਼ਜ਼ਾ ਹਵਸਾਂ ਚੁੱਕਣਾ ਚੋਰ

221
ਜਵਾਬ ਨੀਲੀ

ਨਾ ਰੋ ਤੋਂ ਸਿਰਜਿਆ ਰੌਣਾ ਕਰ ਲੈ ਬੱਸ
ਕਲਮ ਰੱਬਾਨੀ ਮੋੜਨੀ ਹੈ ਨਹੀਂ ਮੇਰੇ ਹੱਥ
ਐਸੀ ਕੁਦਰਤ ਰੱਬ ਦੀ ਹਰ ਸ਼ੈ ਰੱਬ ਦੇ ਵੱਸ
ਜੋ ਭਾਵੇ ਰੱਬ ਹਾਫ਼ਜ਼ਾ ਦੇ ਰਕਾਬੇ ਲੱਤ