ਮਿਰਜ਼ਾ ਸਾਹਿਬਾਂ

Page 46

222
ਆ ਚੜ੍ਹ ਮੇਰੀ ਬੇਲ ਤੇ ਸੱਜੀ ਟੰਗ ਵਲ਼ਾ
ਨਮਕ ਖਾਦਾ ਈ ਖਰਲ ਦਾ ਸਿਰ ਪਰ ਮਰਸਾਂ ਜਾ
ਰੂੜੀ ਕਰੇ ਸਿਆਲ਼ ਨੂੰ ਮੇਰੀ ਈਹਾ ਦੁਆ

223
ਕਲਾਮ ਸਰਜਾ

ਓਥੋਂ ਸਰਜਾ ਟੁਰ ਪਿਆ ਸਿਓਂ ਕੇ ਹਜ਼ਰਤ ਪੈਰ
ਬਖ਼ਸ਼ੇਂ ਮਾਏ ਮੀਰਈਏ ਬਤਰੀ ਧਾਰਾਂ ਸ਼ੇਰ
ਔਖੀ ਘਾਟੀ ਆਨ ਪਵੇ ਤਦ ਯਾਦ ਪੌਂਦੇ ਨੀ ਵੀਰ
ਤਾਕਤ ਨਾ ਰਹੀ ਕੌਣ ਦੀ ਅੱਖੀਂ ਚੱਲ ਗਏ ਨੀਰ

224
ਕਲਾਮ ਨਸੀਬਾਂ


ਦਾਈਆਂ ਮਾਈਆਂ ਥਣ ਬਖ਼ਸ਼ੇ ਜਨ ਬਖ਼ਸ਼ੇ ਨੇਤਾ-ਏ-
ਬੂਹੇ ਨਹੀਂ ਆਂਦਿਆਂ ਡੌਲਿਆਂ ਮਨੂੰ ਨਹੀਂ ਲਤੱਹਾ ਚਾਅ
ਮੁਠੀਂ ਵੱਟ ਕੇ ਬਹਿ ਗਈ ਲੈ ਕੇ ਉਭੜੇ ਸਾਹ
ਜਾ ਹਵਾਲੇ ਰੱਬ ਦੇ ਜਿਹੜੀ ਕਰੇ ਖ਼ੁਦਾ

225
ਕਲਾਮ ਰਾਅ ਰਹਿਮੂੰ

ਬਾਹਰ ਨਿਕਲ ਕੇ ਦਾਇਰੋਂ ਰਹਿਮੂੰ ਕੱਢੇ ਲੇਕ
ਸਾਰੇ ਸੋਹਣੇ ਖਰਲ ਮੇਰੇ ਆਦੀ ਮੁਡ਼ ਸ਼ਰੀਕ
ਜਿਹਨਾਂ ਜਿੰਦ ਪਿਆਰੀ ਏ ਨਾ ਕੋਈ ਪਟਿਆਏ ਲੇਕ
ਅਸਾਂ ਵੈਰ ਵਿਆਹੁਣਾ ਜਾ ਸਿਆਲੀਂ ਠੀਕ

226
ਜਵਾਬ ਸਰਜਾ

ਸਿਰਜੇ ਆਹੀਂ ਮਾਰੀਆਂ ਰੋਂਦਾ ਜ਼ਾਰੋ ਜ਼ਾਰ
ਲੱਗਾ ਤੀਰ ਕਲੇਜਿਓਂ ਹੋ ਗਿਆ ਕੰਢਿਓਂ ਪਾਰ
ਰੱਬ ਨਾ ਭੁਲਾਏ ਝਾਂਬ ਖ਼ਾਂ ਇਥੇ ਗਏ ਨੀ ਮਾਰ