ਮਿਰਜ਼ਾ ਸਾਹਿਬਾਂ

Page 47

227
ਕਲਾਮ ਨੀਲੀ

ਇਥੇ ਮਿਰਜ਼ਾ ਮਾਰਿਆ ਹੱਥੀਂ ਗਈ ਕਿਹਾ
ਭੰਨ ਭੰਨ ਆਂਦੇ ਜੰਡ ਵਣ ਦਿੱਤੀ ਅੱਗ ਧੁਖਾ
ਗੱਲੀਂ ਕਖੇਂ ਸਾੜਿਆ ਕੋਲ਼ ਨਾ ਹਾਸ ਭਰਾ
ਕਲਮਾ ਪੜ੍ਹੋ ਰਸੂਲﷺ ਦਾ ਕਰਿਓ ਯਾਦ ਖ਼ੁਦਾ

228
ਕਲਾਮ ਸਿਰਜੇ ਦੀ ਫੱਤੇ ਨਾਲ਼

ਖਰਲ ਫੱਤੇ ਨੂੰ ਹਝੀਆ ਦੇਈਂ ਤਮਾਕੂ ਪਾ
ਰਾਵੀ ਹੁਲੀਆ ਗੰਢਿਆ ਬਾਰੀਂ ਹੱਥ ਨਾ ਪਾ
ਰਾਵੀ ਉਤੋਂ ਚੱਲ ਕੇ ਕੀਤਾ ਈ ਬਹੁਤ ਉੱਕਾ
ਮਿਰਜ਼ੇ ਖ਼ਾਨ ਨੂੰ ਡੋ੍ਹਨਡ ਦਾ ਜਾਈਂ ਜਾਣ ਵੰਜਾ


229
ਕਲਾਮ ਫਤਿਹ

ਮੰਦਾ ਕੀਤੋਈ ਸਿਰਜਿਆ ਬਲਦੀ ਪਾਉ ਈ ਤੇਲ
ਸਡੇ ਆਿਆਈਂ ਪੀੜ ਕੇ ਕਰ ਕੇ ਆਪਣਾਂ ਮੇਲ
ਜਾਹ ਪਿਛਾਂ ਨੂੰ ਪਰਤ ਕੇ ਨਾ ਕਰ ਐਡ ਉਲੇਲ
ਤੇਰਾ ਮੇਰਾ ਰੱਬ ਹਾਫ਼ਜ਼ਾ ਸਕਦੀਆਂ ਕੀਤਾ ਮੇਲ

230
ਰਵਾਨਗੀ ਫਤਿਹ

ਓਥੋਂ ਫਤਿਹ ਚਲਿਆ ਹੋ ਕੇ ਬਹੁਤ ਨਾਸ਼ਾਦ
ਤਿੰਨ ਸੌ ਕੱਲ੍ਹ ਅਸਵਾਰ ਦਾ ਲਾਹਿਆ ਉਸ ਲਿਹਾਜ਼
ਅੱਗੇ ਖ਼ਾਨ ਸ਼ਮੀਰ ਦੇ ਜਾ ਲਾਈ ਫ਼ਰਿਆਦ
ਮੰਗੋਂ ਮਾਰੇ ਖਰਲ ਅਸੀਂ ਕੱਤ ਲਾਈਏ ਫ਼ਰਿਆਦ

231

ਕਲਾਮ ਦਖ਼ਤਰ ਸ਼ਮੀਰ ਖ਼ਾਨ

ਹਟ ਪਿਛਾਂ ਨੂੰ ਚਨਧੜਾ ਦੇਹੀ ਹੱਥ ਨਾ ਲਾ
ਚੜ੍ਹ ਕੇ ਆ ਗਏ ਖਰਲ ਨੀ ਕੁੱਠਾ ਵੀਰ ਭਰਾ
ਨਾ ਆਈਓਂ ਜੇ ਪਾ ਫ਼ਤਿਹ ਭੈਣ ਮੈਂ ਤੋਈਂ ਭਰਾ