ਮਿਰਜ਼ਾ ਸਾਹਿਬਾਂ

Page 48

232
ਸਿਰਜੇ ਦਾ ਫੇਰਾ

ਸਿਰਜੇ ਨੀਲੀ ਫੇਰੀ ਆ ਖਰਲਾਂ ਅੱਗੇ ਜਾ
ਰੰਨਾਂ ਨੂੰ ਮਾਂਵਾਂ ਆਖ ਕੇ ਦਿਸੇਂ ਬਹਸੋ ਜਾ
ਅਸਾਂ ਵੈਰ ਵਿਆਹੁਣਾ ਜਿਹੜੀ ਕਰੇ ਖ਼ੁਦਾ

233
ਕਲਾਮ ਨੀਲੀ

ਪੂਣੀ ਮੇਰੀ ਉਮਰ ਹੀ ਰਹੀ ਲਬਾਂ ਪਰ ਆ
ਸੰਭਲ ਸੰਭਲ ਖੇਡਣਾ ਰਾਖਾ ਆਪ ਖ਼ੁਦਾ
ਹੋਸ਼ ਕਰੀਂ ਵੇ ਸਿਰਜਿਆ ਦੋਹਾਂ ਪਈ ਰੋਵੇ ਮਾ

234
ਰਾਅ ਰਹਿਮੂੰ ਦੀ ਵੰਗਾਰ

ਰਾਅ ਰਹਿਮੂੰ ਖੁੱਲ੍ਹ ਵੰਗਾਰਦਾ ਨਿਕਲੇਂ ਖੀਵਿਆ ਬਾਹਰ
ਘੱਲਿਆ ਅਸਾਂ ਵਿਆਹ ਨੂੰ ਜਿਹਨੂੰ ਘੱਤਿਆ ਮਾਰ
ਸਾਹਿਬਾਨ ਡੋਲੇ ਘੱਤ ਦਿਓ ਢਕੇ ਆਂ ਪੂਰੇ ਵਾਰ

235

ਮਕੂਲਾ ਸ਼ਾਇਰ

ਨੀਲੀ ਚਿਰੇ ਵਿਚ ਬਾਰ ਦੇ ਮਾਹਨਿਆਂ ਲਈ ਪਛਾਣ
ਕਲਮਾਂ ਵਾਂਗ ਕਨੋਤੀਆਂ ਸੂਹੇ ਸਬਜ਼ ਪਲਾਣ
ਸਨਬਾਂ ਲਾਟਾਂ ਛੱਡੀਆਂ ਜਿਉਂ ਆਹਰਨ ਪੀਣ ਵਦਾਨ
ਅੱਜ ਕੋਈ ਮਿਰਜ਼ਾ ਮਾਰਦਾ ਆਸਣ ਬਹੇ ਜੇ ਖ਼ਾਨ

236
ਖਰਲਾਂ ਤੇ ਮਾਹਨਿਆਂ ਦਾ ਮੁਕਾਬਲਾ

ਘਰੇ ਦਮਾਮੇ ਇਸ਼ਕ ਦੇ ਮਾਰੂ ਵਜੇ ਢੋਲ
ਮਾਹਨੀ ਆਏ ਵੰਗਾਰ ਤੋਂ ਬੋਲ ਕੋਲੇ ਬੋਲ
ਆ ਢੱਕੀਆਂ ਦੇ ਹਾਫ਼ਜ਼ਾ ਆਨ ਪਰੀਠੇ ਝੋਲ

237

ਖਰਲਾਂ ਗਿਣ ਗਿਣ ਮਨਢੀਆਂ ਲਾਏ ਸਿਰਾਂ ਦੇ ਢੇਰ
ਰੱਤੋਂ ਖੀਵੇ ਲੋਕ ਦੇ ਵਗੇ ਵਿਹਣ ਚੌਫੇਰ
ਗਰਦਾਂ ਅੱਡੀਆਂ ਮਾਹਨਿਆਂ ਖਰਲਾਂ ਮਾਰੇ ਘੇਰ
ਦੇਖ ਤਮਾਸ਼ਾ ਹਾਫ਼ਜ਼ਾ ਦਿੱਤਾ ਘੱਤ ਹਨੇਰ

238
ਖੀਵੇ ਦੀ ਤਬਾਹੀ

ਘਰੇ ਦਮਾਮੇ ਇਸ਼ਕ ਦੇ ਮਾਰੂ ਸੱਟ ਪਈ
ਸ਼ਹਿਰ ਖੀਵੇ ਦਾ ਲੁੱਟਿਆ ਦੇਹੀਂ ਖ਼ਬਰ ਗਈ
ਚਨਨਗ ਪਈ ਬਾਰੂਦ ਤੇ ਉਜੜ ਖੇਡ ਗਈ
ਖਰਲ ਚਲੇ ਘਰ ਆਪਣੇ ਪੜ੍ਹ ਅਲੱਹਮਦ ਸਹੀ