ਮਿਰਜ਼ਾ ਸਾਹਿਬਾਂ

ਸਾਹਿਬਾਨ ਦਾ ਹਾਲ

17۔ ਸਾਹਿਬਾਨ ਦਾ ਅੱਖ ਮਟਕਾ

ਸਾਹਿਬਾਨ ਚੋਰੀ ਖਰਲ ਵੱਲ ਦਲ ਦੀ ਕਰੇ ਨਿਗਾਹ
ਨੈਣ ਵਿਚੋਲੇ ਦੋਹਾਂ ਦੇ ਦੇਵਨ ਘੜਤ ਸਨਾਹ
ਇਸ਼ਕ ਕਮਾਈਏ ਜਾਲ਼ ਮੀਨ ਹੋਵਣ ਨੈਣ ਗਵਾਹ
ਕਖੇਂ ਅੱਗ ਛਪਾਈਏ ਆਖ਼ਿਰ ਭੜਕੇ ਭਾਹ

18۔ ਸਾਹਿਬਾਨ ਦੀ ਬੇ ਕੱਲੀ

ਬਿਰਹੋਂ ਪਿਆਈ ਘੋਲ਼ ਕੇ ਸਾਹਿਬਾਨ ਪ੍ਰੇਮ ਜੁੜੀ
ਬਾਝੋਂ ਮਿਰਜ਼ੇ ਖਰਲ ਦੇ ਕੋਕੇ ਸੜੀ ਸੜੀ
ਸੋਲਾਂ ਘੁੱਟਾਂ ਝੜਾਈਆਂ ਲਾਵਣ ਨੈਣ ਝੜੀ
ਸੰਜੇ ਇਸ਼ਕ ਲਾ ਬਾਵਲੀ ਅਚਨਚੇਤ ਫੜੀ

19۔ ਸਾਹਿਬਾਨ ਦੀ ਜ਼ਾਰੀ

ਸਾਹਿਬਾਨ ਚੇਟਕ ਖਰਲ ਦੀ ਗੁਝੇ ਸੁਲਾ ਦੇਹੀ
ਕੀ ਜਾਨਾਂ ਕੀ ਵਰਤਸੀ ਕਰੇ ਅੱਲ੍ਹਾ ਭਈ
ਈਹਾ ਰੋਜ਼ ਮੀਸਾਕ ਦੀ ਮਸਤਕ ਕਲਮ ਵਹੀ
ਲਾਈਏ ਬਾਜ਼ੀ ਇਸ਼ਕ ਦੀ ਪਾਸਾ ਕਦੀਂ ਢਈ

20۔ ਸਾਹਿਬਾਨ ਦਾ ਸਿੰਗਾਰ

ਜ਼ੁਲਫ਼ਾਂ ਲਾਈ ਜਾ ਮੱਕੀ ਸੁਰ ਮੀਵਂ ਰੰਜਕ ਪਾ
ਮਾਰੀ ਮਿਰਜ਼ੇ ਖਰਲ ਨੂੰ ਗਈ ਕਲੇਜਾ ਖਾ-ਏ-
ਲਵਾ ਲਿਆ ਦਿਲ ਜੱਟ ਦਾ ਆਹ ਕਰੇਂਦਾ ਆਹ
ਭੰਨ ਕਲੇਜਾ ਨਿਕਲੇ ਨੈਣ ਤਫ਼ਨਗ ਬੁਲਾ-ਏ-