ਮਿਰਜ਼ਾ ਸਾਹਿਬਾਂ

ਮਿਰਜ਼ੇ ਦੇ ਹੁਸਨ ਦੀ ਤਾਰੀਫ਼

ਮਾਹਨਿਆਂ ਖਰਲ ਕਦੀਮ ਥੀਂ ਵਦੇ ਸਾਕਾਂ ਨਾਲ਼
ਮਿਰਜ਼ਾ ਨਿਕੜਾ ਪਿਆਰ ਨਾਲ਼ ਪਲ਼ਿਆ ਘਰ ਨਨ੍ਹਾਲ
ਸੂਰਤ ਅਤੇ ਹੁਸਨ ਦਾ ਆਹਾ ਰੂਪ ਕਮਾਲ
ਵੇਖ ਸਿਆਲੀਂ ਓਸਨੂੰ ਹੋ ਹੋ ਪੌਣ ਨਿਹਾਲ

16۔ ਮਿਰਜ਼ੇ ਦੀ ਜਵਾਨੀ

ਚੜ੍ਹੀ ਖ਼ੁਮਾਰੀ ਹੁਸਨ ਦੀ ਹੋਇਆ ਆਇ ਜਵਾਨ
ਖ਼ੂਨੀ ਨੈਣ ਨਿਸ਼ਾਨਚੀ ਇਸ਼ਕ ਚੜ੍ਹਾਏ ਸਾਨ
ਚੋਈਨ ਰੁੱਤ ਕਲੇਜਿਓਂ ਦਿਲ ਦਾ ਗੋਸ਼ਤ ਖਾਣ
ਦਾਦ ਸਿਆਲਾਂ ਉਸ ਪਾਸ ਹੱਕ ਆਉਣ ਹੱਕ ਜਾਣ