ਖ਼ੂਬ ਤਮਾਸ਼ਾ ਹੋਇਆ ਰਾਤੀਂ

ਖ਼ੂਬ ਤਮਾਸ਼ਾ ਹੋਇਆ ਰਾਤੀਂ
ਮੈਂ ਹੱਸਿਆ ਦਿਲ ਰੋਇਆ ਰਾਤੀਂ

ਨਾ ਨੈਣਾਂ ਨੇ ਬੂਹੇ ਧੋਏ
ਨਾ ਮੈਂ ਬੂਹਾ ਧੋਇਆ ਰਾਤੀਂ

ਇਸ਼ਕ ਮੇਰੇ ਦਾ ਤਾਰਾ ਟੁੱਟਾ
ਅਰਸ਼ੀ ਚੜ੍ਹਿਆ ਹੋਇਆ ਰਾਤੀਂ

ਕਿਸ ਨੇ ਚੰਨ ਜੇਠੀ ਪੁੰਨਿਆ ਦਾ
ਬਦਲੀ ਹੇਠ ਲਕੋਇਆ ਰਾਤੀਂ

ਕੰਗ ਜਿਹਾ ਸ਼ਾਇਰ ਹੁਣੇ ਜੂ
ਗਾਉਂਦਾ ਗਾਉਂਦਾ ਮੋਇਆ ਰਾਤੀਂ