ਸੱਸੀ ਪੰਨੂੰ

ਸਫ਼ਾ 14

ਦੋ ਸਰਦਾਰ ਆਹੇ ਕਰ ਵਾਲੀ, ਹਫ਼ਤ ਹਜ਼ਾਰ ਸ਼ੁਤਰ ਦੇ
ਬਣਨ ਨਾਮ ਬਣਿਆ ਦੋਵੇਂ, ਬੈਠ ਅੰਦੇਸ਼ਾ ਕਰਦੇ
ਪੁਨੂੰ ਬਾਝ ਨਹੀਂ ਛੁਟਕਾਰਾ, ਹੌਜ਼ ਦੀਏ ਭਰ ਜ਼ਰ ਦੇ
ਹਾਸ਼ਿਮ ਜ਼ੋਰ ਕਿਹਾ ਪਰ ਮੁਲਕੀਂ, ਮਾਨ ਹੋਵੇ ਵਿਚ ਘਰ ਦੇ

ਉੱਡਣ ਖਟੋਲਾ ਨਾਮ ਕਰਹੀ ਦਾ, ਨਾਲ਼ ਕੀਤਾ ਹਮਰਾਹੀ
ਬਣਨ ਹੋ ਅਸਵਾਰ ਸਿਧਾਇਆ, ਕੈਚ ਬਣੇ ਬਣ ਰਾਹੀ
ਜਿਉਂ ਜਿਉਂ ਬਹੁਤ ਪਵੇ ਵਿਚ ਮੰਜ਼ਿਲ, ਤਿਊਂ ਤਿਊਂ ਚਾਲ ਸਵਾਈ
ਆਸ਼ਿਕ ਉਹ ਪੁਨੂੰ ਪਰ ਆਹਾ, ਹਾਸ਼ਿਮ ਸ਼ੌਕ ਆਲਾ

ਕੀਚਮ ਸ਼ਹਿਰ ਗਏ ਕਰ ਧਾਈ, ਹੋਤ ਅਲੀ ਦਰਬਾਰੇ
ਰੋਵਣ ਕੂਕ ਸੁਣਾਉਣ ਹਾਲਤ, ਜਾ ਬਲੋਚ ਬੇਚਾਰੇ
ਸ਼ਹਿਰ ਭਨਭੋਰ ਬਲੋਚ ਸੱਸੀ ਨੇ, ਕੈਦ ਕੀਤੇ ਵੱਲ ਸਾਰੇ
ਹਾਸ਼ਿਮ ਬਾਝ ਪੁਨੂੰ ਨਹੀਂ ਛੱਟਦੇ, ਕੈਦ ਰਹਿਣ ਜੱਗ ਚਾਰੇ

ਹੋਤ ਅਲੀ ਸੁਣ ਹਾਲ ਹਕੀਕਤ ਪੁੱਛਿਆ ਬੈਠ ਦੀਵਾਨਾਂ
ਨਾ ਕੁੱਝ ਪੇਸ਼ ਹਕੂਮਤ ਜਾਂਦੀ, ਨਾ ਕੁੱਝ ਕਾਰ ਖ਼ਜ਼ਾਨਾਂ
ਭੇਜਣ ਬਹੁਤ ਮੁਹਾਲ ਪੁਨੂੰ ਨੂੰ, ਮੁਲਕ ਬਦੇਸ ਬਗਾਨਾਂ
ਹਾਸ਼ਿਮ ਕੌਣ ਸ਼ਹਿਜ਼ਾਦੀਆਂ ਤੋਰੇ, ਆਖ ਪਿੱਛੇ ਕਰਵਾਨਾਂ