ਸੱਸੀ ਪੰਨੂੰ

ਸਫ਼ਾ 18

ਰਹੇ ਹਮੇਸ਼ ਤਿਆਰ ਚਮਨ ਵਿਚ, ਛੇਜ ਸੱਸੀ ਦੀ ਆਹੀ
ਕੰਚਨ ਪਲੰਘ ਰਵੇਲ ਚੰਬੇਲੀ, ਮਾਲਣ ਗੰਧ ਵਿਛਾਈ
ਤਸਦੇ ਵਿਚ ਪੁਨੂੰ ਨੂੰ ਨਿੰਦਰ, ਆਹਾ ਛੇਜ ਸਿਖਾਈ
ਹਾਸ਼ਿਮ ਆਸ ਮੁਰਾਦ ਸੱਸੀ ਦੀ, ਸਿਦਕ ਪਿੱਛੇ ਦਰ ਆਈ

ਸੱਸੀ ਆਨ ਡਿੱਠਾ ਵਿਚ ਨਿੰਦਰ, ਹੋਤ ਬੇਹੋਸ਼ ਜੋ ਖ਼ਵਾਬੋਂ
ਸੂਰਜ ਵਾਂਗ ਸ਼ਾ ਹੁਸਨ ਦੀ, ਬਾਹਰ ਪੋਸ ਨਕ਼ਾਬੋਂ
ਜੇ ਲੱਖ ਪਾ ਸੰਦੂਕ ਛਪਾਈਏ, ਆ ਵਗ ਮੁਸ਼ਕ ਗਲਾਬੋਂ
ਹਾਸ਼ਿਮ ਹੁਸਨਪ੍ਰੀਤ ਨਾ ਛੁਪ ਦੀ, ਤਾਰਿਕ ਹੋਣ ਹਿਜਾਬੋਂ

ਸੰਨ ਫ਼ਰਿਆਦ ਬਲੋਚਾਂ ਵਾਲੀ, ਤਾਂ ਸਿੱਧ ਹੋਤ ਸੰਭਾਲੀ
ਵੇਖ ਹੈਰਾਨ ਹੋਇਆ ਸ਼ਹਿਜ਼ਾਦਾ, ਫ਼ੋਨ ਮਹਿਬੂਬਾਂ ਵਾਲੀ
ਰੌਸ਼ਨ ਸ਼ਮ੍ਹਾ ਜਮਾਲ ਸੱਸੀ ਦਾ, ਚਮਕ ਪਵੇ ਹਰ ਵਾਲੀ
ਹਾਸ਼ਿਮ ਦਾਗ਼ ਪਿਆ ਗੱਲ ਲਾਲਾ, ਵੇਖ ਸੱਸੀ ਲਬ ਲਾਲੀ

ਵੇਖ ਦੀਦਾਰ ਹੋਏ ਤਿੰਨ ਦੋਵੇਂ, ਆਸ਼ਿਕ ਦਰਦ ਅਣਜਾਣੇ
ਡਿੱਠਿਓਂ ਬਾਝ ਨਾ ਵਾਚਣ ਮੂਲੇ, ਨੈਣ ਉਦਾਸ ਅਣਜਾਣੇ
ਸਕਦੀਆਂ ਯਾਰ ਮਿਲੇ ਜਿਸ ਤਾਈਂ, ਕੀਮਤ ਕਦਰ ਪਛਾਣੇ
ਹਾਸ਼ਿਮ ਨਿਉਂ ਅਸਲ ਕਮਾਵਣ, ਹੋਰ ਗਵਾਰ ਕੀ ਜਾਣੇ