ਸੱਸੀ ਪੰਨੂੰ

ਸਫ਼ਾ 20

ਸ਼ੁਤਰ ਸਵਾਰ ਭਰਾ ਪੁਨੂੰ ਦੇ, ਫੇਰ ਪੁਨੂੰ ਵੱਲ ਧਾਏ
ਤੇਜ਼ ਬਲ਼ਾ ਸ਼ਰਾਬ ਲੋਕਾਈ, ਨਾਲ਼ ਸੁਰਾਹੀ ਲਿਆਏ
ਆ ਵਗ ਪੇਸ਼ ਨਾ ਜਾਨਣ ਹਰ ਗਜ਼, ਓੜਕ ਧਰੋਹ ਕਮਾਏ
ਹਾਸ਼ਿਮ ਆਖ ਕਹੀਏ ਸੁਖ ਪਾਇਆ, ਬੇ ਇਨਸਾਫ਼ ਦਿਖਾਏ

ਸ਼ਹਿਰ ਭਨਭੋਰ ਪੋਛਾ ਪੁਨੂੰ ਨੂੰ, ਨਾਲ਼ ਘਣੇ ਰੰਗ ਰਸ ਦੇ
ਦਿਲ ਵਿਚ ਖੋਟ ਜ਼ਬਾਨ ਵਿਚ ਸ਼ੀਰੀਂ, ਆਨ ਮਿਲੇ ਗਲ ਹੱਸਦੇ
ਵਤਨੀ ਲੋਕ ਬਿਤਾਵਣ ਮਹਿਰਮ, ਹਰ ਗਜ਼ ਭੇਤ ਨਾ ਦੱਸ ਦੇ
ਹਾਸ਼ਿਮ ਕਰਨ ਲੋਕਾ ਨਾ ਹਟੀਰੀ, ਮਰਗ ਭਲਾ ਕਰ ਫਸਦੇ

ਸੰਨ ਕੀਚਮ ਕਰਵਾਣ ਸੱਸੀ ਤੋਂ, ਚੜ੍ਹਿਆ ਚੰਦ ਵਧੇਰੇ
ਤੁਰ ਤੁਰ ਆਨ ਮਿਲਣ ਮਗਰਾ ਹਾਂ, ਭਾਗ ਭਲੇ ਦਿਨ ਮੇਰੇ
ਇਕ ਦਿਨ ਚਾ ਹੋਏ ਵਿਚ ਖ਼ਿਦਮਤ, ਨਫ਼ਰ ਗ਼ੁਲਾਮ ਵਧੇਰੇ
ਹਾਸ਼ਿਮ ਫੇਰ ਨਾ ਸਮਝਣ ਪਾਪੀ, ਪਾਪ ਕਰਨ ਦੇ ਹੀਰੇ

ਰਾਤ ਪਈ ਬਾ ਪਾਸ ਪੁਨੂੰ ਦੇ, ।।।ਮਿੱਠੀ ਦਿਲ ਕਾਲੇ
ਹੋਤ ਪੁਨੂੰ ਨੂੰ ਮੌਤ ਸੱਸੀ ਦੀ, ਭਰ ਭਰ ਦੇਣ ਪਿਆਲੇ
ਉਹ ਕੀ ਦਰਦ ਦਿਲਾਂ ਦਾ ਜਾਨਣ, ਊਠ ਚੁਗਾਵਨ ਵਾਲੇ
ਹਾਸ਼ਿਮ ਦੋਸ਼ ਨਹੀਂ ਕਰਵਾਣਾ, ਇਸ਼ਕ ਕਈ ਘਰ ਗਾਲੇ