ਸੱਸੀ ਪੰਨੂੰ

ਸਫ਼ਾ 23

ਆ ਮੁੜ ਜਾ ਨਹੀਂ ਜੇ ਤੁਧ ਵੱਲ, ਪ੍ਰੀਤ ਪੁਨੂੰ ਦੀ ਐਸੀ
ਮਸਤ ਬੇਹੋਸ਼ ਨਾ ਰਹਿਸੀ ਮੂਲੇ, ਅੰਤ ਸਮੇਂ ਸ਼ੁੱਧ ਲਿੱਸੀ
ਆਪੇ ਵੇਖ ਲਹਾਂ ਵੱਲ ਤੇਰੇ, ਜਾਗ ਲਈ ਮੁੜ ਪੇਸੀ
ਹਾਸ਼ਿਮ ਬਾਝ ਦੋਵੇਂ ਤਣ ਮਿਲੀਆਂ, ਚਾਟ ਲੱਗੀ ਮਨ ਕਿਸੀ

ਮਾਏ ਸਖ਼ਤ ਜ਼ੰਜ਼ੀਰ ਬਲੋਚਾਂ, ਹੋਤ ਪੁਨੂੰ ਨੂੰ ਪਾਏ
ਕਦ ਉਹ ਮੁੜਨ ਪਿਛਾਂ ਦਿੰਦੇ, ਐਡ ਕਕਰਮੇ ਆਏ
ਸ਼ਾਲਾ ਰਹਿਣ ਖ਼ਰਾਬ ਹਮੇਸ਼ਾ, ਦੁਖੀਏ ਆਨ ਦਿਖਾਏ
ਹਾਸ਼ਿਮ ਕੈਡਿਕ ਬਾਤ ਸੱਸੀ ਨੂੰ, ਜੇ ਰੱਬ ਫੇਰ ਮਿਲਾਏ

ਦਿਲ ਦੀ ਬਾਤ ਸਮਝ ਸੰਧਿਆ, ਕਰ ਕੁੱਝ ਹੋਸ਼ ਟਿਕਾਣੇ
ਜ਼ੋਰਾ ਕਰਨ ਮੁਹਾਲ ਬਦੀਸੀਂ, ਜਾਨਣ ਬਾਲ ਇਆਨੇ
ਬਾਝ ਪਿਆਰ ਚੁਰਾ ਖੜੇ, ਕਣ ਆਦਮ ਰੂਪ ਸਿਆਣੇ
ਹਾਸ਼ਿਮ ਸਮਝ ਵਿਚਾਰ ਬਲੋਚਾਂ, ਕੀ ਸਿਰ ਦੋਸ਼ ਧਗਾਨੇ

ਮਾਊਂ ਫੇਰ ਸੱਸੀ ਨੂੰ ਆਖੇ, ਨਾ ਚੜ੍ਹ ਚੀਹੇ ਦਿਵਾਨੀ
ਕਦ ਹੁਣ ਜਾ ਬਲੋਚਾਂ ਮਲਸੀਂ, ਪੈਰੀਂ ਤੁਰਨ ਬੇਗਾਨੀ
ਸੂਲ਼ੀ ਸਾਰ ਅੱਗੇ ਥਲ ਮਾਰੋ, ਤਰਸ ਮਰੇਂ ਬਿਨ ਪਾਣੀ
ਹਾਸ਼ਿਮ ਜਾਣ ਮੁਹਾਲ ਅਕੀਲੀ, ਬਰਬਰ ਗਾਹ ਬੀਆਬਾਨੀ