ਚੰਦਾ ਚਮਕ ਵਿਖਾਲ ਨਾ ਸਾਨੂੰ

ਚੰਦਾ ਚਮਕ ਵਖਾਲ ਨਾ ਸਾਨੂੰ, ਅਤੇ ਨਾ ਕਰ ਮਾਨ ਵਧੇਰਾ
ਤੇਂ ਜੇਹੇ ਲੱਖ ਚੜ੍ਹਨ ਅਸਾਨੂੰ, ਪਰ ਸੱਜਣਾਂ ਬਾਝ ਅੰਧੇਰਾ
ਜਿਸ ਡਿੱਠੀਆਂ ਦਿਲ ਰੌਸ਼ਨ ਹੋਵੇ, ਉਹ ਹੱਸਣ ਨਹੀਂ ਅੱਜ ਤੇਰਾ
ਹਾਸ਼ਿਮ ਬਾਝ ਤੁਸਾਂ ਦੁੱਖ ਪਾਇਆ, ਝਬ ਆ ਮਿਲ ਸਾਜਨ ਮੇਰਾ