ਦਿਲ ਦਿਲਗੀਰ ਹੋਇਆ ਤਕਦੀਰੋਂ

ਦਿਲ ਦਿਲਗੀਰ ਹੋਇਆ ਤਕਦੀਰੋਂ, ਤੈਨੂੰ ਕੌਣ ਦੇਵੇ ਦਮ ਸੁਖ ਦਾ
ਬਹੁਤੇ ਯਾਰ ਬੇਦਰਦ ਲਿਬਾਸੀ, ਕਰ ਗਿਆਨ ਸੁਨਾਵਨ ਮੁੱਖ ਦਾ
ਦਰਦੀ ਦਰਦ ਵੰਡਾਇਆ ਲੋੜਣ, ਹੱਥੋਂ ਆਨ ਦਿਖਾਉਣ ਦੁੱਖ ਦਾ
ਕਾਮਲ ਯਾਰ ਮਿਲੇ ਕੋਈ ਹਾਸ਼ਿਮ , ਤਾਂ ਸਰਦ ਹੋਵੇ ਦਮ ਦੁੱਖ ਦਾ