ਕੀਤੀ ਪ੍ਰੇਮ ਜੁੜੀ ਸਿਰ ਪਾਈ

ਕੀਤੀ ਪ੍ਰੇਮ ਜੁੜੀ ਸਿਰ ਪਾਈ, ਮੇਰਾ ਦਿਲ ਜਾਨੀ ਖੇਸ ਲੀਤਾ
ਨੈਣਾਂ ਨੋਕ ਸੂਈ ਦੇ ਵਾਂਗੂੰ, ਮੇਰਾ ਦਿਲ ਸੋਹਣੇ ਨਾਲ਼ ਸੀਤਾ
ਮਾਏ ਭੂਤ ਬਿਰਹੋਂ ਦਾ ਮੈਨੂੰ, ਜਨ ਮੁਝ ਨੂੰ ਮਜਨੂੰ ਕੀਤਾ
ਹਾਸ਼ਿਮ ਜੀਵਨ ਬਚਨ ਔਖੇਰਾ, ਜਿੰਨ ਜ਼ਹਿਰ ਪਿਆਲਾ ਪਤਾ