ਸਾਹਿਬ ਹਸਨ ਡਿਠੇ ਸਭ ਖੋਟੇ

ਸਾਹਿਬ ਹਸਨ ਡਿਠੇ ਸਭ ਖੋਟੇ, ਅਤੇ ਖੋਟ ਕਮਾਵਣ ਪੈਸਾ
ਨਾ ਕੁਛ ਊਚ ਨੀਚ ਪਛਾਨਣ, ਅਤੇ ਪ੍ਰੇਮ ਨਾ ਜਾਨਣ ਕੈਸਾ
ਸ਼ਾਲਾ ਨਿੱਜ ਹੋਵੇ ਚਤੁਰਾਈ, ਸਾਨੂੰ ਖ਼ਾਰ ਕੀਤਾ ਤੁਧ ਐਸਾ
ਹਾਸ਼ਿਮ ਕਾਟ ਪ੍ਰੇਮ ਕਰੇਂਦਾ, ਜਿਸ ਹੋਸ਼ ਹੋਵੇ ਵਿੱਚ ਦਾ