ਸੱਸੀ ਪੰਨੂੰ

ਸਫ਼ਾ 5

See this page in :  

ਕਿਹਾ ਵਜ਼ੀਰ ਕੀ ਦਿਵਸ ਸੱਸੀ ਨੂੰ, ਲਿਖਿਆ ਲੇਖ ਲਿਖਾਰੀ
ਬੇ ਤਕਸੀਰ ਕੋਹਾਉਣ ਕਨੀਆ, ਨਸ਼ਟ ਹੋਏ ਕੱਲ੍ਹ ਸਾਰੀ
ਇਸ ਥੀਂ ਪਾਪ ਨਾ ਪੂਰੇ ਪਰੇਰੇ, ਕੌਮ ਹੋਵੇ ਹਥੀਆਰੀ
ਹਾਸ਼ਿਮ ਪਾ ਸੰਦੂਕ ਰੜ੍ਹਾਓ, ਮੂਲ ਚੁੱਕੇ ਖ਼ੁਰ ਖ਼ਵਾਰੀ

ਫ਼ਰਸ਼ ਜ਼ਮੀਨ ਪਰ ਹਰ ਇਕ ਤਾਈਂ, ਮਾਂ ਪਿਓ ਬਹੁਤ ਪਿਆਰਾ
ਸੋ ਫਿਰ ਆਪ ਰੁੜ੍ਹਾਉਣ ਜਿਸ ਨੂੰ, ਵੇਖ ਗੁਨਾਹ ਨਾਕਾਰਾ
ਧੰਨ ਉਹ ਸਾਹਿਬ ਸਿਰਜਨਹਾਰਾ, ਐਬ ਛਪਾਵਨ ਹਾਰਾ
ਹਾਸ਼ਿਮ ਜੇ ਉਹ ਕਰੇ ਅਦਾਲਤ, ਕੌਣ ਕਰੇ ਨਿਤਾਰਾ

ਵਾਹ ਕਲਾਮ ਨਸੀਬ ਸੱਸੀ ਦੇ, ਨਾਮ ਲਿਆਂ ਦਿਲ ਡਰਦਾ
ਤਖ਼ਤੋਂ ਚਾ ਸਿੱਟੇ ਸੁਲਤਾਨਾਂ, ਖ਼ੈਰ ਪਵੇ ਦਰ ਦਰ ਦਾ
ਬੇਲ ਗ਼ਰੀਬ ।।। ਜਿਹਾ, ਚਾ ਜ਼ਮੀਨ ਸਿਰ ਧਿਰ ਦਾ
ਹਾਸ਼ਿਮ ਜਾ ਨਾ ਬੋਲਣ ਵਾਲੀ, ਜੋ ਚਾਹੇ ਸੌ ਕਰਦਾ

ਜਿਸ ਉਸਤਾਦ ਸੰਦੂਕ ਸੱਸੀ ਦਾ, ਘੜਿਆ ਨਾਮ ਕਹਿਰ ਦੇ
ਅਫ਼ਲਾਤੂਨ ਅਰਸਤੂ ਜਿਹੇ, ਹੋਣ ਸ਼ਾਗਿਰਦ ਹੁਨਰ ਦੇ
ਜ਼ੀਨਤ ਜ਼ੇਬ ਸਿੱਖੇ ਸਭ ਓਥੋਂ, ਦਿਲਬਰ ਚੀਨ ਮਿਸਰ ਦੇ
ਹਾਸ਼ਿਮ ਵੇਖ ਆਰਾਇਸ਼ ਕਰਦਾ, ਸ਼ਾਬਾਸ਼ ਅਕਲ ਫ਼ਿਕਰ ਦੇ

ਹਾਸ਼ਿਮ ਸ਼ਾਹ ਦੀ ਹੋਰ ਕਵਿਤਾ