ਸੱਸੀ ਪੰਨੂੰ

ਸਫ਼ਾ 6

ਚੰਦਨ ਸ਼ਾਖ਼ ਮੰਗਾ ਕਿੱਦਾ ਹੂੰ, ਬੈਠ ਕਾਰੀਗਰ ਘੜਿਆ
ਬੂਟਾ ਵੇਲ ਸੁਨਹਿਰੀ ਕਰਕੇ, ਲਾਅਲ ਜੂਆ ਹੁਰੀਂ ਜੁੜਿਆ
ਪਾ ਜ਼ੰਜ਼ੀਰ ਚੌਫ਼ੇਰ ਪਿੰਜਰ ਨੂੰ, ਬੈਠ ਬੇਦਰਦਾਂ ਕੁੜੀਆ
ਹਾਸ਼ਿਮ ਵੇਖ ਤੋ ਲੱਦ ਹੁੰਦੇ, ਆਨ ਦੁੱਖਾਂ ਲੜ ਫੜਿਆ

ਕਰ ਤਦਬੀਰ ਕੀਤੇ ਤੁਰੇ ਛਾਣਦੇ, ਖ਼ਰਚ ਦਿੱਤਾ ਕਰ ਨਾਲੇ
ਕਿਸਦੀ ਮੁਲਕ ਹੋਇਆ ਇਕ ਛਾਂਦਾ, ਸ਼ੇਰ ਪੱਲਾਉਣ ਵਾਲੇ
ਦੂਜਾ ਦਾਜ ਦਹੇਜ ਸੱਸੀ ਦਾ, ਹੋਰ ਪੜਾਉਣ ਵਾਲੇ
ਹਾਸ਼ਿਮ ਲੱਖ ਤਾਵੀਜ਼ ਹਕੀਕਤ, ਸਿਰਫ਼ ਸੱਸੀ ਗੱਲ ਡਾਲੇ

ਪਾ ਸੰਦੂਕ ਰੁੜ੍ਹਾ ਸੱਸੀ, ਨੂੰਹ ਤੂਫ਼ਾਨ ਵਗੀਨਦਾ
ਬਾਸ਼ਕ ਨਾਂਗ ਨਾ ਹਾਠ ਲਿਆਵੇ, ਧੌਲ ਪਨਾਹ ਮੰਗੀਂਦਾ
ਪਾਰ ਉਰਾਰ ਬਲਾਏਂ ਭਰਿਆ, ਡਾਂਵਾਂ ਡੋਲ ਰਹਿੰਦਾ
ਹਾਸ਼ਿਮ ਵੇਖ ਨਸੀਬ ਸੱਸੀ ਦਾ, ਕੀ ਕੁੱਝ ਹੋਰ ਕਰੇਂਦਾ

ਤੁਰਿਆ ਤੋੜ ਜ਼ੰਜ਼ੀਰ ਸਬਰ ਦਾ, ਚਾਈਆਂ ਰਿਜ਼ਕ ਮੁਹਾਰਾਂ
ਗਰਦਿਸ਼ ਫ਼ਲਕ ਹੋਈ ਸਿਰ ਗਰਦਾਂ, ਬਾਝ ਮੱਲਾਹ ਕਹਾਰਾਂ
ਸੂਰਜ ਤੇਜ਼ ਹੋਇਆ ਜਲ਼ ਖ਼ੂਨੀ, ਪਹਿਨ ਲਸਾਂ ਚਮਕਾਰਾਂ
ਹਾਸ਼ਿਮ ਵੇਖ ਸੱਸੀ ਵਿਚ ਘਿਰੀ, ਦੁਸ਼ਮਣ ਲੱਖ ਹਜ਼ਾਰਾਂ