ਸੱਸੀ ਪੰਨੂੰ

ਸਫ਼ਾ 7

ਆਦਮਖ਼ੋਰ ਜਨਾਵਰ ਜਲ਼ ਦੇ, ਰਾਕਸ ਰੂਪ ਸਿਆਹੀਂ
ਨਾਗਰ ਮੁੱਛ ਕਿਮੇਂ ਜਲਹੋੜੇ, ਨਾਗ ਸੰਸਾਰ ਬਲਾਏਂ
ਤੰਦਵੇ ਕਹਿਰ ਜ਼ੰਬੂਰ ਬੋਲਹਨਾਂ, ਲਾਵਣ ਜ਼ੋਰ ਤਦਾਹੀਂ
ਹਾਸ਼ਿਮ ਮੌਤ ਹਵਸ ਵਿਚ ਥਲਦੇ, ਮਾਰਸ ਕੌਣ ਉਥਾਈਂ

ਘੁੰਮਣ ਘੇਰ ਚੋਫੇਰੇਉਂ ਘੇਰਨ, ਠਾਠਾਂ ਲਹਿਣ ਕਲਾਵੇ
ਲਹਿਰਾਂ ਜ਼ੋਰ ਕਰਨ ਹਰ ਤਰਫ਼ੋਂ, ਇਕ ਆਵੇ ਇਕ ਜਾਵੇ
ਸੂਰਤ ਸਹਿਰ ਸੰਦੂਕ ਜੜਾਊ, ਬਿਜਲੀ ਚਮਕ ਡਰਾਵੇ
ਹਾਸ਼ਿਮ ਚਾਹ ਜਿਵੇਂ ਕਿਨਾਨੀ, ਵੇਖ ਸੰਦੂਕ ਛਪਾਵੇ

ਸ਼ਹਿਰੋਂ ਦੂਰ ਕੁ ਪਤਨ ਧੋਬਾ, ਧੂੰਦਾ ਨਦੀ ਕਿਨਾਰੇ
ਲੀਤਾ ਨਾਮ ਮਿਸਾਲ ਫ਼ਰਿਸ਼ਤਾ, ਬਜ਼ੁਰਗ ਨੇਕ ਸਿਤਾਰੇ
ਡਿੱਠਾ ਉਸ ਸੰਦੂਕ ਦੁਰਾਡਾ, ਦਿਲ ਵਿਚ ਖ਼ੌਫ਼ ਚਿਤਾਰੇ
ਹਾਸ਼ਿਮ ਗਿਓ ਸੋ ਅਕਲ ਦਿਮਾਗ਼ੋਂ, ਵੇਖ ਸੰਦੂਕ ਸਿਤਾਰੇ

ਕਰੇ ਖ਼ਿਆਲ ਜਵਾਹਰ ਖ਼ਾਨਾ, ਪਿਆ ਹੈ ਆਤਿ ਬਾਹੀ
ਯਾ ਕੋਈ ਆਫ਼ਤ ਰੁੜ੍ਹੀ ਪਹਾੜੋਂ, ਯਾ ਇਸਰਾਰ ਆਲਾ
ਬਖ਼ਤ ਬੇਦਾਰ ਹੋਏ ਤਾਂ ਦਿੱਤਾ, ਆਨ ਨਸੀਬ ਗਵਾਹੀ
ਹਾਸ਼ਿਮ ਜਾ ਪਿਆ ਜਲ਼ ਡੂੰਘੇ, ਹੋ ਦਿਲ ਸ਼ੇਰ ਸਿਪਾਹ