ਇਕ ਪਾਸੇ
ਨੋਟਾਂ ਦੇ ਹਾਰ
ਦੂਜੇ ਪਾਸੇ
ਭੁੱਖ ਦੀ ਮਾਰ
ਬੁੱਲ੍ਹੀਆਂ ਅਤੇ ਲਾਲੀ ਲਾਲੀ
ਹਰ ਇਕ ਚੀਜ਼ ਖ਼ਿਆਲੀ
ਦੂਜੇ ਪਾਸੇ
ਅੱਖ ਸਵਾਲੀ
ਇਕ ਇਕ ਸ਼ੈ ਮਿਸਾਲੀ
ਇਕ ਪਾਸੇ ਨੇਂ ਠੰਢੀਆਂ ਛਾਂਵਾਂ
ਦੂਜੇ ਪਾਸੇ ਹਾਵਾਂ
ਕਿਹੜੇ ਪਾਸੇ ਜਾਵਾਂ