ਫ਼ਿਰਾਕ ਦੀ ਰਾਤ

ਸ਼ਾਮਾਂ ਵੇਲੇ
ਦੂਰ ਕਦਾਈਂ
ਹਰੇ ਪਹਾੜਾਂ ਦੇ ਮੌਸਮ ਵਿਚ
ਜਦ ਵੀ ਕੋਈ ਮੁਰਲੀ ਬੋਲੇ
ਤਾਂ ਇੰਜ ਲਗਦਾ ਏ
ਜਿਵੇਂ
ਮੇਰੇ ਠੰਢੇ ਬਰਫ਼ ਦੇ ਜੁੱਸੇ ਉੱਤੇ
ਹੂਕਦਾ ਸੂਰਜ ਲਾਟਾਂ ਮਾਰੇ
ਉਸ ਵੇਲੇ ਫ਼ਿਰ
ਮੇਰੇ ਠੰਢੇ ਜਿਸਮ ਦੀ ਤੱਤੜੀ ਹੂਕ ਵੀ
ਹਰੇ ਪਹਾੜਾਂ ਦੇ ਮੌਸਮ ਵਿਚ ਖੋ ਜਾਂਦੀ ਏ
ਫ਼ਿਰ ਫ਼ਿਰਾਕ ਦੀ ਆਂਦੀ ਏਏ