ਇਨਕਲਾਬ

ਇਨਕਲਾਬ ਦੇ ਨਾਅਰੇ ਵਜੇ
ਖੱਬੇ ਸੱਜੇ ਹਰ ਕੋਈ ਭੱਜੇ
ਕਿਹੜੀ ਮੰਜ਼ਿਲ?
ਕਿਹੜੀਆਂ ਰਾਹਵਾਂ?
ਕਿੱਥੇ ਨੇਂ ਉਹ ਠੰਢੀਆਂ ਛਾਵਾਂ
ਨਾਅਰਿਆਂ ਕੋਲੋਂ ਸਾਰੇ ਰੱਜੇ

ਇਨਕਲਾਬ ਏ ਨਾਂ ਜੀਵਨ ਦਾ
ਜ਼ਹਿਰ ਪਿਆਲੇ ਨੂੰ ਪੀਵਣ ਦਾ
ਨਾਅਰਿਆਂ ਕੋਲੋਂ ਕੁੱਝ ਨਾ ਹੋਸੀ
ਅੱਗ ਦਾ ਦਰਿਆ ਤਰਨਾ ਪੋਸੀ

ਭਾਂਵੇਂ ਬਦਲ ਕਿੰਨਾ ਈ ਗੁਝੇ
ਖੱਬੇ ਸੱਜੇ ਕੋਈ ਨਾ ਭੱਜੇ

ਇਕੋ ਮੰਜ਼ਿਲ
ਇਕੋ ਹੀ ਰਾਹਵਾਂ
ਇਨਕਲਾਬ ਦਿਆਂ ਠੰਢੀਆਂ ਛਾਂਵਾਂ