ਬੁਲ੍ਹਿਆ ! ਲੈ ਜਾ ਦੂਰ

ਬੁਲ੍ਹਿਆ ਤੂੰ ਤੇ ਮਰਨਾ ਨਾਹੀਂ
ਅਸਾਂ ਨਿੱਤ ਨਿੱਤ ਮਰਨਾ
ਫ਼ਿਰ ਵੀ ਜਿਉਂਦਿਆਂ ਰਹਿਣਾ
ਬੁਲ੍ਹਿਆ ! ਮਰਨਾ ਸੌਖਾ ਜਿਉਂਦਿਆਂ ਰਹਿਣਾ ਡਾਢਾ ਔਖਾ
ਮਰਨੋਂ ਬਿਨਾ ਨਹੀਂ ਸਾਡੀ ਗੋਰ ਚੜ੍ਹਾਵੇ ਚੜ੍ਹਨੇ
ਸਾਡੀ ਸੋਚਦੇ ਦੇਵੇ ਬਲਣੇ
ਬੁਲ੍ਹਿਆ ! ਸਾਡੇ ਬਖ਼ਤ ਅਵੱਲੇ
ਸਿਰ ਧੂੜਾਂ ਦੇ ਤਾਜ ਅਸਾਡੇ
ਸੋਲਾਂ ਤਖ਼ਤ ਨੇਂ ਪੈਰਾਂ ਥੱਲੇ
ਸਾਡਾ ਮਰਨਾ ਜੀਣਾ, ਜਿਵੇਂ
ਜੋਗੀਆਂ ਵਾਲੇ ਫੇਰੇ
ਨਾ ਕੋਈ ਸਾਡ-ਏ-ਜੋ ਨੇ ਜੰਮਿਆ
ਨਾ ਕੋਈ ਹੰਝੂ ਕੇਰੇ
ਗਿਰਝਾਂ ਚੁੰਝ ਤੇ ਲਹੂ ਦੇ ਛਿੱਟੇ
ਗੂੰਗੇ ਬੋਲੇ ਗੱਲ ਨਈਂ ਸੰਨ ਦੇ
ਬੱਟ ਬੱਟ ਤੱਕਦੇ ਅੰਨ੍ਹੇ
ਅੱਖਾਂ ਵਾਲੇ ਰੌਣ ਨਿਮਾਣੇ
ਕੋਈ ਨਾ ਤੇਰੀ ਰਮਜ਼ ਪਛਾਣੇ
ਲੌ ਹੱਲੇ ਘੁੰਗਰੂ ਬੰਨ੍ਹ ਕੇ ਨੱਚਦੇ ਫਿਰਦੇ
ਬੁਲ੍ਹਿਆ ! ਤੇਰੇ ਪ੍ਰੀਤ ਪਿਆਲੇ ਹੋ ਗਏ ਚੋਰ ਵ ਚੋਰ
ਬੁਲ੍ਹਿਆ ! ਵਾਗ ਸਮੇ ਦੀ ਫੜ ਕੇ
ਲੈ ਜਾ ਇਥੋਂ ਦੂਰ