ਚਾਨਣ ਵਿਚ ਹਨੇਰ

ਚਾਣ ਵਰਗੀ ਧਰਤੀ ਅਤੇ
ਅੱਗਾਂ ਬੀਜਣ
ਲਵੀਆਂ ਲਵੀਆਂ ਜ਼ਿਹਨਾਂ ਅੰਦਰ
ਕਾਲੀਆਂ ਨਾਗਾਂ ਵਾਂਗਰ ਸ਼ੌਕੀ ਜਾਂਦੇ ਨੇਂ
ਕੰਨਾਂ ਵਿਚ ਹਨੇਰੇ ਫੋਕੀ ਜਾਂਦੇ ਨੇਂ
ਸ਼ਾਮ ਸਵੇਰੇ, ਘੁੱਪ ਹਨੇਰੇ
ਮਨਬਰੀਂ ਚੜ੍ਹ ਕੇ
ਐਵੇਂ ਉੱਚਾ ਉੱਚਾ ਬੋਲੀ ਜਾਂਦੇ ਨੇਂ
ਧਰਮਾਂ ਪੁੱਟੇ
ਕੁਫ਼ਰ ਵੀ ਤੂਲੀ ਜਾਂਦੇ ਨੇਂ
ਸੱਤਾਂ ਵੀਹਾਂ ਸੋ ਕੀਤਾ ਨੇਂ
ਪੰਜ ਪਾਵਾਂ ਦਾ ਸੈਰ ਵੇ ਲੋਕੋ
ਚਾਨਣ ਵਿਚ ਹਨੇਰ ਵੇ ਲੋਕੋ
ਚਾਨਣ ਵਿਚ ਹਨੇਰ ਵੇ ਲੋਕੋ