ਕਜ ਕੇ ਰੱਖੀਂ ਕੁੰਡ ਵੇ ਬੀਬਾ !

ਚੱਖੀ ਕੌੜੀ ਖੰਡ ਵੇ ਬੀਬਾ
ਸੰਤਾਲ਼ੀ ਦੀ ਵੰਡ ਵੇ ਬੀਬਾ

ਦੰਦਾਂ ਦੇ ਨਾਲ਼ ਖੋਲਣੀ ਪੈਂਦੀ
ਹੱਥੀਂ ਦਿੱਤੀ ਗੰਡ ਵੇ ਬੀਬਾ

ਚੋਰੀ ਚੋਰੀ ਤੱਕਿਆ ਤੈਨੂੰ
ਲੈ ਅੱਖਾਂ ਤੋਂ ਵੰਡ ਵੇ ਬੀਬਾ

ਕੋਈ ਨਹੀਂ ਅੱਗੇ ਪਿੱਛੇ ਮੇਰਾ
ਕਜ ਕੇ ਰੱਖਂ ਕੁੰਡ ਵੇ ਬੀਬਾ