ਖ਼ਾਕਰੋਬ ਲਈ ਇਕ ਨਜ਼ਮ

ਨੂਰ ਪੈਰ ਦੇ ਵੇਲੇ
ਸੜਕਾਂ ਅਤੇ ਝਾੜੂ ਦੇ ਕੇ
ਸੱਧਰਾਂ ਹੂੰਝੀ ਜਾਂਦਾ ਏ
ਅੱਤ ਪਰਚਿਆਂ ਅੱਖਾਂ ਵਿਚੋਂ
ਅੱਥਰੂ ਕੈਰੀ ਜਾਂਦਾ ਏ
ਧੂੜ, ਧੋਈਂ ਦੇ ਪਾਰੋਂ
ਅੱਥਰੂ ਕਰਦੇ ਨੇਂ।।। ਯਾ ਇਹ
ਅੰਦਰੋ ਅੰਦਰੀ ਰੋਈ ਜਾਂਦਾ ਏ?
ਅਸਮਾਨਾਂ ਵੱਲ ਲਿਸ਼ਕਾਂ ਮਾਰਦੇ ਸੂਰਜ ਵੱਲ ਤੇ ਤੱਕ ਨਹੀਂ ਸਕਦਾ
ਨੀਵੀਂ ਪਾਕੇ, ਆਪਣੇ ਨਾਲ਼ ਈ
ਗੱਲਾਂ ਕਰਕੇ ਆਪ ਮਸਕਦਾ ਜਾਂਦਾ ਏ
ਆਪਣੇ ਹੱਥ ਦੀਆਂ ਲਕਾਂ ਤੱਕਦਾ ਜਾਂਦਾ ਏ
ਹੱਥ ਵਿਚ ਜਿਹੜੀਆਂ ਲੀਕਾਂ ਮੁੱਕੀਆਂ
ਉਹ ਸੜਕਾਂ ਦੇ ਕੱਚੇ ਕੰਢੇ
ਆਪ ਝਰੀਟੀ ਜਾਂਦਾ ਏ
ਅੱਖਾਂ ਮੀਟੀ ਜਾਂਦਾ ਏ
ਆਸਾਂ ਭਾਂਬੜ ਬਾਲ ਮੁਕਾਂਦਾ ਏ
ਚੰਦਰਾ!
ਆਪੇ ਬਾਲਦਾ, ਆਪੇ ਸੇਕੀ ਜਾਂਦਾ ਏ
ਸੁਫ਼ਨੇ ਵੇਖੀ ਜਾਂਦਾ ਏ