ਖ਼ੋਰੇ ਕਿੰਜ ਦਾ ਦਿਨ ਚੜ੍ਹਿਆ ਏ

ਖ਼ੋਰੇ ਕਿੰਜ ਦਾ ਦਿਨ ਚੜ੍ਹਿਆ ਏ
ਕਾਂ ਵੀ ਨਈਂ ਬਨੇਰੇ ਬੋਲੇ
ਨਾ ਜੰਗਲ਼ ਵਿਚ ਮੋਰ
ਮੰਦਰਾਂ ਅੰਦਰ ਟਲ਼ ਨਹੀਂ ਖੜਕੇ
ਬਾਂਗਾਂ ਵੀ ਨਈਂ ਕੰਨੀਂ ਪਿਆਂ
ਰੁੱਖਾਂ ਦੇ ਪੁੱਤਰ ਨਹੀਂ ਹੱਲੇ
ਪਾਣੀ ਵੀ ਨਹੀਂ ਕੀਤਾ ਸ਼ੋਰ
ਪੰਜ ਦਰਿਆਵਾਂ ਬਦਲੀ ਟੂਰ
ਖ਼ੋਰੇ ਕਿੰਜ ਦਾ ਦਿਨ ਚੜ੍ਹਿਆ ਏ