ਸ਼ਾਹ ਹੁਸੈਨ ਦੀ ਨਜ਼ਰ

ਤਾਂਘਾਂ ਵਾਲ਼ ਲਾਹ ਕੇ ਚੋਲਾ
ਹੋਇਆ ਮਾਲੋ ਮਾਲਿਨੀ ਮਾਏ

ਕਬਰਾਂ ਅਨਰੋਂ ਰੌਸ਼ਨ ਥੀਸਨ
ਦਿਲ ਦੇ ਦੀਵੇ ਬਾਲ ਨੀ ਮਾਏ

ਅੰਦਰੋਂ ਖ਼ਾਲੀ ਚਾਰ ਚੁਫ਼ੇਰੇ
ਸੁਰ ਸੰਗੀਤ ਨਾ ਤਾਲ ਨੀ ਮਾਏ

ਕੁਰਬਲ ਕਿੱਸਾ ਬੱਸ ਦੋ ਹਰਫ਼ੀ
ਹੱਕ ਮਿਲਿਆ ਹੱਕ ਨਾਲ਼ ਨੀ ਮਾਏ

ਬੁਲ੍ਹੇ ਸ਼ਾਹ ਦੇ ਪੈਰੀਂ ਘੁੰਘਰੂ
ਆਖਣ ਸ਼ਾਹ ਲਜਪਾਲ ਨੀ ਮਾਏ

ਵਸਦਾ ਰਹੇ ਇਹ ਮੁਰਸ਼ਦ ਖ਼ਾਨਾ
ਜੱਗ ਜੀਵੇ ਲਜਪਾਲ ਨੀ ਮਾਏ

ਸ਼ਾਹ ਹੁਸੈਨ ਦਾ ਜੋਗੀ ਬਣਿਆ
ਤਾਂ ਮੈਂ ਪਾਇਆ ਲਾਅਲ ਨੀ ਮਾਏ