ਚੜ੍ਹਿਆ ਹਾੜ ਘੱਤਾਂ ਮੈਂ ਹਾੜੇ ਪਿਆ ਬਾਝ ਇਕੱਲੀ ਜੇ ਮੁਦਤ ਗੁਜ਼ਰੀ ਪੰਧ ਉਡੀਕਾਂ ਸੋਹਣੇ ਖ਼ਬਰ ਨਾ ਘੱਲੀ ਜੇ ਵਾਂਗ ਜ਼ਲੈਖ਼ਾ ਯੂਸੁਫ਼ ਪਿੱਛੇ ਮੈਂ ਭੀ ਹੋਈ ਝੱਲੀ ਜੇ ਲੱਗੇ ਇਸ਼ਕ ਹਿਦਾਇਤ ਉਸਨੂੰ ਕਿਸਮਤ ਜੱਦੀ ਉੱਲੀ ਜੇ